50 ਰੁਪਏ ’ਚ ਨਿਕਲੀ 30 ਲੱਖ ਰੁਪਏ ਦੀ ਲਾਟਰੀ, 5 ਲੱਖ ਲੋਕਾਂ ਵਿੱਚੋਂ ਪਹਿਲੇ ਨੰਬਰ ’ਤੇ ਬਰਨਾਲਾ ਦੇ ਵਿਅਕਤੀ ਦਾ ਨਿਕਲਿਆ ਇਨਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਰਨਾਲਾ ਦੇ ਲਾਟਰੀ ਏਜੰਟ ਵੱਲੋਂ 30 ਲੱਖ ਰੁਪਏ ਦੇ ਜੇਤੂ ਲਾਟਰੀ ਮਾਲਕ ਦੀ ਪਿਛਲੇ ਕਈ ਦਿਨਾਂ ਤੋਂ ਉਡੀਕ

Lottery worth Rs 30 lakh won for Rs 50, Barnala man wins first prize out of 5 lakh people

ਬਰਨਾਲਾ: ਲਾਟਰੀ ਏਜੰਟ ਜੈ ਸ਼ੰਕਰ ਵੱਲੋਂ 50 ਰੁਪਏ ਦੀ ਵੇਚੀ ਰਾਜ ਸ਼੍ਰੀ ਲਾਟਰੀ ਰਾਹੀਂ ਮਹੀਨਾਵਾਰ ਲਾਟਰੀ ਵਿੱਚੋਂ 30 ਲੱਖ ਰੁਪਏ ਦਾ ਇਨਾਮ ਇੱਕ ਵਿਅਕਤੀ ਨੂੰ ਨਿਕਲਿਆ ਹੈ। ਪਰ 30 ਲੱਖ ਰੁਪਏ ਜੇਤੂ ਲਾਟਰੀ ਵਿਜੇਤਾ ਅਜੇ ਤੱਕ ਆਪਣੀ ਜੇਤੂ ਰਾਸ਼ੀ ਲੈਣ ਨਹੀਂ ਪਹੁੰਚਿਆ, ਲਾਟਰੀ ਏਜੰਟ ਜੈ ਸ਼ੰਕਰ ਬਰਨਾਲਾ ਵੱਲੋਂ ਇਸ 30 ਲੱਖ ਜੇਤੂ ਵਿਜੇਤਾ ਨੂੰ ਲੱਭਣ ਲਈ ਬਾਜ਼ਾਰਾਂ ਵਿੱਚ ਸਪੀਕਰਾਂ ਤੇ ਅਨਾਉਂਸਮੈਂਟ ਕਰਵਾਈ ਜਾ ਰਹੀ ਹੈ, ਉੱਥੇ ਦੁਕਾਨ ਨੂੰ ਵੀ ਚੰਗੀ ਸਜਾਵਟ ਕਰਕੇ ਢੋਲ ਨਗਾਰੇ ਵਜਾਏ ਜਾ ਰਹੇ ਹਨ।

ਇਸ ਮੌਕੇ ਜਾਣਕਾਰੀ ਦਿੰਦਿਆਂ ਰਾਜ ਸ਼੍ਰੀ ਕੰਪਨੀ ਦੇ ਲੁਧਿਆਣਾ ਤੋਂ ਪੁੱਜੇ ਰਾਜ ਕੁਮਾਰ ਵਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ 26 ਫਰਵਰੀ ਨੂੰ ਮਹੀਨਾਵਾਰ ਲਾਟਰੀ ਵਿਜੇਤਾ ਦਾ ਨਾਮ ਘੋਸ਼ਿਤ ਕੀਤਾ ਗਿਆ ਸੀ। ਇਹ ਲਾਟਰੀ ਏਜੰਟ ਜੈ ਸ਼ੰਕਰ ਲਾਟਰੀ ਬਰਨਾਲਾ ਵੱਲੋਂ ਇੱਕ ਵਿਅਕਤੀ ਨੂੰ 50 ਰੁਪਏ ਵਿੱਚ ਵੇਚੀ ਗਈ ਸੀ। 26 ਫਰਵਰੀ ਨੂੰ ਲਾਟਰੀ ਵਿਜੇਤਾ ਦੇ ਜੇਤੂ ਦਾ ਐਲਾਨ ਕੀਤਾ ਸੀ। ਜਿਸ ਵਿੱਚ 5 ਲੱਖ ਲਾਟਰੀ ਪਾਉਣ ਵਾਲੇ ਵਿਅਕਤੀਆਂ ਵਿੱਚੋਂ ਬਰਨਾਲਾ ਦਾ ਇਹ ਵਿਜੇਤਾ ਪਹਿਲੇ ਨੰਬਰ ਤੇ 30 ਲੱਖ ਰੁਪਏ ਲਾਟਰੀ ਜਿੱਤ ਚੁੱਕਿਆ ਹੈ। ਪਰ ਪਿਛਲੇ ਕਈ ਦਿਨਾਂ ਤੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਸੋਸ਼ਲ ਮੀਡੀਆ ਤੇ ਵੀ ਉਸ ਦੀ ਭਾਲ ਕੀਤੀ ਜਾ ਰਹੀ ਪਰ ਅਜੇ ਤੱਕ 30 ਲੱਖ ਰੁਪਏ ਲਾਟਰੀ ਜੇਤੂ ਉਹਨਾਂ ਕੋਲ ਨਹੀਂ ਪੁੱਜਾ। ਜਿਸ ਦੀ ਉਡੀਕ ਲਈ ਲਾਟਰੀ ਸਟਾਲ ਤੇ ਚੰਗੀ ਸਜਾਵਟ ਕਰਕੇ ਉਸ ਦੇ ਸਵਾਗਤ ਦੀ ਉਡੀਕ ਕੀਤੀ ਜਾ ਰਹੀ ਹੈ, ਜਿੱਥੇ ਢੋਲ ਵਜਾਏ ਜਾ ਰਹੇ ਹਨ। ਜਦ ਵੀ 30 ਲੱਖ ਜੇਤੂ ਲਾਟਰੀ ਜੇਤੂ ਵਿਅਕਤੀ ਉਹਨਾਂ ਕੋਲ ਆਉਂਦਾ ਹੈ ਉਸ ਦਾ ਵਧੀਆ ਸਵਾਗਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਰਾਜ ਸ਼੍ਰੀ ਲਾਟਰੀ ਵੱਲੋਂ ਵਿਸਾਖੀ ਮੌਕੇ ਵੀ 400 ਰੁਪਏ ਵਿੱਚ ਮਰਸਡੀਜ਼ ਕਾਰ ਲਾਟਰੀ ਇਨਾਮ ਕੱਢਣ ਦੀ ਸ਼ੁਰੂਆਤ ਕੀਤੀ ਗਈ ਹੈ, ਤਾਂ ਜੋ ਕਿਸੇ ਵੀ ਵਿਅਕਤੀ ਦੀ ਕਿਸਮਤ ਚਮਕ ਸਕੇ। ਉਹਨਾਂ ਕਿਹਾ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਇਹ ਜੇਤੂ ਰਾਸ਼ੀ ਲੈਣੀ ਲਾਜ਼ਮੀ ਹੈ। ਜੇਕਰ ਜੇਤੂ ਵਿਅਕਤੀ ਨਹੀਂ ਆਉਂਦਾ ਤਾਂ ਇਹ ਜੇਤੂ ਰਾਸ਼ੀ ਸਰਕਾਰ ਦੇ ਖਾਤੇ ਚਲੀ ਜਾਵੇਗੀ। 

ਦੂਜੇ ਪਾਸੇ ਲੁਧਿਆਣਾ ਤੋਂ ਵਿਸ਼ੇਸ਼ ਤੌਰ ਤੇ ਬਰਨਾਲਾ ਪਹੁੰਚੀ ਰਾਜ ਸ਼੍ਰੀ ਲਾਟਰੀ ਦੇ ਰਾਜ ਕੁਮਾਰ ਵਰਮਾ ਸਮੇਤ ਟੀਮ ਵੱਲੋਂ ਬਰਨਾਲਾ ਪੁੱਜ ਕੇ ਲਾਟਰੀ ਵੇਚਣ ਵਾਲੇ ਏਜੰਟ ਜੈ ਸ਼ੰਕਰ ਲਾਟਰੀ ਬਰਨਾਲਾ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਕਮਿਸ਼ਨ ਵਜੋਂ ਇਕ ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਇਨਾ ਹੀ ਨਹੀਂ ਲਾਟਰੀ ਏਜੰਟ ਜੈ ਸ਼ੰਕਰ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਖੁਸ਼ੀ ਵਿੱਚ ਪ੍ਰਬੰਧਕਾਂ ਵੱਲੋਂ ਕੇਕ ਵੀ ਕੱਟਿਆ ਗਿਆ ਅਤੇ ਲੋਕਾਂ ਨੂੰ ਲੱਡੂ ਵੰਡੇ ਗਏ।ਇਸ ਮੌਕੇ ਬਰਨਾਲਾ ਰੇਲਵੇ ਸਟੇਸ਼ਨ ਬਾਹਰ ਲਾਟਰੀ ਵੇਚਣ ਵਾਲੇ ਏਜਂਟ ਜੈ ਸ਼ੰਕਰ ਨੇ ਰਾਜ ਸ਼੍ਰੀ ਲਾਟਰੀ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਕਿਹਾ ਕਿ ਉਹ ਪਿਛਲੇ 25 ਸਾਲਾਂ ਤੋਂ ਬਰਨਾਲਾ ਰੇਲਵੇ ਸਟੇਸ਼ਨ ਬਾਹਰ ਲਾਟਰੀ ਵੇਚਣ ਦਾ ਕੰਮ ਕਰਦੇ ਹਨ। ਪਹਿਲਾਂ ਵੀ ਉਹਨਾਂ ਵੱਲੋ ਵੇਚੀਆਂ ਗਈਆਂ ਲਾਟਰੀ ਟਿਕਟਾਂ ਤੇ ਲੋਕਾਂ ਨੇ 5 ਲੱਖ ਤੱਕ ਦੇ ਲਾਟਰੀ ਜੇਤੂ ਰਹੇ ਹਨ, ਉਹਨਾਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਜਲਦ ਤੋਂ ਜਲਦ 30 ਲੱਖ ਲਾਟਰੀ ਵਿਜੇਤਾ ਉਹਨਾਂ ਕੋਲੇ ਆਵੇ ਅਤੇ ਆਪਣੀ ਜੇਤੂ ਲਾਟਰੀ ਦੀ ਰਾਸ਼ੀ ਨੂੰ ਆਪਣੇ ਖਾਤੇ ਵਿੱਚ ਪਵਾ ਲਵੇ।