ਚੰਡੀਗੜ੍ਹ 'ਚ ਪਲਾਸਟਿਕ ਦੇ ਲਿਫ਼ਾਫ਼ਿਆਂ 'ਤੇ ਲੱਗੇਗੀ ਮੁਕੰਮਲ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੀ.ਸੀ., ਐਸ.ਡੀ.ਐਮ. ਸਮੇਤ ਨਗਰ ਨਿਗਮ ਦੇ ਅਧਿਕਾਰੀ ਕਰਨਗੇ ਸਖ਼ਤ ਕਾਰਵਾਈ

Plastic bags

ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਚੰਡੀਗੜ੍ਹ ਸ਼ਹਿਰ ਨੂੰ ਪੋਲੀਥੀਨ ਲਿਫ਼ਾਫ਼ਿਆਂ ਤੋਂ ਮੁਕਤ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਹੈ। ਉਨ੍ਹਾਂ ਵਲੋਂ ਵਾਤਾਵਰਣ ਨੂੰ ਬਚਾਉਣ ਅਤੇ ਮਨੁੱਖੀ ਜੀਵਨ ਨਾਲ ਖਿਲਵਾੜ ਕਰਦੇ ਲਿਫ਼ਾਫ਼ਿਆਂ ਦੀ ਵਿਕਰੀ ਰੋਕਣ ਲਈ ਵਾਤਾਵਰਣ ਬਚਾਉ ਐਕਟ-1986 ਦੀ ਧਾਰਾ 5 ਅਧੀਨ ਨੋਟੀਫ਼ੀਕੇਸ਼ਨ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਅਧੀਨ ਸੀਨੀਅਰ ਵਾਤਾਵਰਣ ਵਿਭਾਗ, ਸਬ ਡਵੀਜ਼ਨ ਮੈਜਿਸਟ੍ਰੇਟ, ਜੁਆਇੰਟ ਕਮਿਸ਼ਨਰ ਮਿਊਂਸਪਲ ਕਾਰਪੋਰੇਸ਼ਨ, ਫ਼ੂਡ

ਸਿਵਲ ਸਪਲਾਈ ਵਿਭਾਗ, ਐਮ.ਓ.ਐਚ. ਅਤੇ ਸੈਨੀਟਰੀ ਵਿਭਾਗ ਦੇ ਇੰਸਪੈਕਟਰ ਸ਼ਹਿਰ ਨੂੰ ਪੋਲੀਥੀਨ ਮੁਕਤ ਕਰਨ ਲਈ ਦੁਕਾਨਦਾਰਾਂ ਦੇ ਚਲਾਨ ਕੱਟਣ ਤੇ ਜੁਰਮਾਨੇ ਲਾਉਣ ਲਈ ਸਖ਼ਤ ਕਾਰਵਾਈ ਕਰਨਗੇ। ਇਹ ਅਧਿਕਾਰੀ 50 ਹਜ਼ਾਰ ਰੁਪਏ ਤਕ ਚਲਾਨ ਵੀ ਕਰ ਸਕਣਗੇ। ਪ੍ਰਸ਼ਾਸਨ ਨੇ ਅਪਣੇ ਹੁਕਮਾਂ ਵਿਚ ਉੱਚ ਅਧਿਕਾਰੀਆਂ ਨੂੰ ਦੁਕਾਨਦਾਰਾਂ, ਰੇਹੜੀ-ਫੜ੍ਹੀ ਮਾਰਕੀਟਾਂ, ਸਬਜ਼ੀ ਮੰਡੀਆਂ 'ਚ ਮੋਮੀ ਲਿਫ਼ਾਫ਼ੇ ਦੀ ਵਰਤੋਂ ਨਹੀਂ ਕਰਨ ਦਿਤੀ ਜਾਵੇਗੀ।