6 ਅਗੱਸਤ ਨੂੰ ਹੋਣਗੀਆਂ ਪੰਚਾਇਤੀ ਜ਼ਿਮਨੀ ਚੋਣਾਂ
ਪੰਚਾਇਤ ਨੁਮਾਇੰਦਿਆਂ ਦੇ ਖ਼ਾਲੀ ਪਏ 869 ਅਹੁਦਿਆਂ ਨੂੰ ਭਰਨ ਲਈ ਪੰਚਾਇਤੀ ਜ਼ਿਮਨੀ ਚੋਣਾਂ 6 ਅਗੱਸਤ ਨੂੰ ਹੋਣਗੀਆਂ। ਇਨ੍ਹਾਂ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ..
ਚੰਡੀਗੜ੍ਹ, 18 ਜੁਲਾਈ (ਜੈ ਸਿੰਘ ਛਿੱਬਰ) : ਪੰਚਾਇਤ ਨੁਮਾਇੰਦਿਆਂ ਦੇ ਖ਼ਾਲੀ ਪਏ 869 ਅਹੁਦਿਆਂ ਨੂੰ ਭਰਨ ਲਈ ਪੰਚਾਇਤੀ ਜ਼ਿਮਨੀ ਚੋਣਾਂ 6 ਅਗੱਸਤ ਨੂੰ ਹੋਣਗੀਆਂ। ਇਨ੍ਹਾਂ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 24 ਜੁਲਾਈ ਤੋਂ ਸ਼ੁਰੂ ਹੋ ਜਾਵੇਗੀ।
ਅੱਜ ਇਥੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦਸਿਆ ਕਿ ਪੰਚਾਇਤ ਦੀਆਂ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਸਮੇਂ ਸਿਰ ਕਰਵਾਉਣ ਲਈ ਵਿਭਾਗ ਵਲੋਂ ਵਾਰਡਬੰਦੀ ਦਾ ਕੰਮ ਸ਼ੁਰੂ ਕਰ ਦਿਤਾ ਗਿਆ ਹੈ ਅਤੇ ਨਵੀਂ ਪੰਚਾਇਤਾਂ ਬਣਾਉਣ ਲਈ ਸਬੰਧਤ ਪਿੰਡਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਸ. ਬਾਜਵਾ ਨੇ ਦਸਿਆ ਕਿ 6 ਅਗੱਸਤ ਨੂੰ 144 ਸਰਪੰਚ ਤੇ 725 ਪੰਚਾਂ ਲਈ ਵੋਟਾਂ ਪੈਣਗੀਆਂ। ਉਨ੍ਹਾਂ ਦਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ 'ਚ ਕੁਲ 55 ਸੀਟਾਂ ਲਈ ਜਿਨ੍ਹਾਂ 'ਚ 6 ਸਰਪੰਚ ਤੇ 49 ਪੰਚਾਂ ਲਈ ਵੋਟਾਂ ਪੈਣਗੀਆਂ।
ਇਸੀ ਤਰ੍ਹਾਂ ਬਠਿੰਡਾ ਜ਼ਿਲ੍ਹੇ 'ਚ ਕੁਲ 28 ਸੀਟਾਂ ਲਈ 3 ਸਰਪੰਚ ਤੇ 25 ਪੰਚਾਂ, ਬਰਨਾਲਾ ਜ਼ਿਲ੍ਹੇ 'ਚ ਕੁਲ 21 ਸੀਟਾਂ ਲਈ 3 ਸਰਪੰਚ ਤੇ 18 ਪੰਚ, ਫ਼ਿਰੋਜ਼ਪਰ ਜ਼ਿਲ੍ਹੇ 'ਚ ਕੁਲ 126 ਸੀਟਾਂ ਲਈ 33 ਸਰਪੰਚ ਤੇ 93 ਪੰਚਾਂ, ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ 'ਚ ਕੁਲ 14 ਸੀਟਾਂ ਲਈ ਦੋ ਸਰਪੰਚ ਤੇ 12 ਪੰਚਾਂ, ਫ਼ਰੀਦਕੋਟ ਜ਼ਿਲ੍ਹੇ 'ਚ 18 ਕੁਲ ਸੀਟਾਂ ਲਈ 3 ਸਰਪੰਚ ਤੇ 15 ਪੰਚਾਂ, ਫ਼ਾਜ਼ਿਲਕਾ ਜ਼ਿਲ੍ਹੇ 'ਚ ਕੁਲ 62 ਸੀਟਾਂ ਲਈ 5 ਸਰਪੰਚ ਤੇ 57 ਪੰਚਾਂ, ਗੁਰਦਾਸਪੁਰ ਜ਼ਿਲ੍ਹੇ 'ਚ ਕੁਲ 81 ਸੀਟਾਂ ਲਈ 8 ਸਰਪੰਚ ਤੇ 73 ਪੰਚਾਂ, ਹੁਸ਼ਿਆਰਪੁਰ ਜ਼ਿਲ੍ਹੇ 'ਚ ਕੁਲ 94 ਸੀਟਾਂ 13 ਸਰਪੰਚ ਤੇ 81 ਪੰਚਾਂ, ਜਲੰਧਰ ਜ਼ਿਲ੍ਹੇ 'ਚ ਕੁਲ 56 ਸੀਟਾਂ ਲਈ 9 ਸਰਪੰਚ ਤੇ 47 ਪੰਚਾਂ, ਕਪੂਰਥਲਾ ਜ਼ਿਲ੍ਹੇ 'ਚ ਕੁਲ 28 ਸੀਟਾਂ ਲਈ 3 ਸਰਪੰਚ ਤੇ 25 ਪੰਚਾਂ, ਲੁਧਿਆਣਾ ਜ਼ਿਲ੍ਹੇ 'ਚ ਕੁਲ 58 ਸੀਟਾਂ ਲਈ 16 ਸਰਪੰਚ ਤੇ 42 ਪੰਚਾਂ, ਮੋਗਾ ਜ਼ਿਲ੍ਹੇ 'ਚ ਕੁਲ 19 ਸੀਟਾਂ ਲਈ 3 ਸਰਪੰਚਾਂ ਤੇ 16 ਪੰਚਾਂ, ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਕੁਲ 8 ਸੀਟਾਂ ਜਿਨ੍ਹਾਂ 'ਚ ਇਕ ਸਰਪੰਚ ਤੇ 7 ਪੰਚਾਂ, ਮਾਨਸਾ ਜ਼ਿਲ੍ਹੇ 'ਚ ਕੁਲ 10 ਸੀਟਾਂ 1 ਸਰਪੰਚ 9 ਪੰਚਾਂ, ਪਟਿਆਲਾ ਜ਼ਿਲ੍ਹੇ 'ਚ ਕੁਲ 50 ਸੀਟਾਂ ਲਈ 10 ਸਰਪੰਚਾਂ ਤੇ 40 ਪੰਚਾਂ, ਪਠਾਨਕੋਟ ਜ਼ਿਲ੍ਹੇ 'ਚ ਕੁਲ 15 ਸੀਟਾਂ ਜਿਨ੍ਹਾਂ 'ਚ 2 ਸਰਪੰਚਾਂ ਤੇ 13 ਪੰਚਾਂ, ਰੋਪੜ੍ਹ ਜ਼ਿਲ੍ਹੇ 'ਚ ਕੁਲ 25 ਸੀਟਾਂ ਲਈ 7 ਸਰਪੰਚਾਂ ਤੇ 18 ਪੰਚਾਂ, ਸੰਗਰੂਰ ਜ਼ਿਲ੍ਹੇ 'ਚ ਕੁਲ 27 ਸੀਟਾਂ ਇਕ ਸਰਪੰਚ ਤੇ 27 ਪੰਚਾਂ, ਮੋਹਾਲੀ ਜ਼ਿਲ੍ਹੇ 'ਚ ਕੁਲ 22 ਸੀਟਾਂ ਜਿਨ੍ਹਾਂ 'ਚ ਦੋ ਸਰਪੰਚ ਤੇ 20 ਪੰਚਾਂ, ਨਵਾਂਸ਼ਹਿਰ ਜ਼ਿਲ੍ਹੇ 'ਚ ਕੁਲ 24 ਸੀਟਾਂ ਜਿਨ੍ਹਾਂ 'ਚ 5 ਸਰਪੰਚ ਤੇ 19 ਪੰਚਾਂ ਅਤੇ ਤਰਨ ਤਾਰਨ ਜ਼ਿਲ੍ਹੇ 'ਚ ਕੁਲ 27 ਸੀਟਾਂ ਜਿਨ੍ਹਾਂ 'ਚ 8 ਸਰਪੰਚ ਤੇ 19 ਪੰਚਾਂ ਲਈ ਵੋਟਾਂ ਪੈਣਗੀਆਂ। ਬਾਜਵਾ ਨੇ ਦਸਿਆਂ ਕਿ ਅਗਲੇ ਸਾਲ ਹੋਣ ਵਾਲੀਆਂ ਪੰਚਾਇਤ ਚੋਣਾਂ ਵਿਚ ਮਹਿਲਾਵਾਂ ਨੁੰ 50 ਫ਼ੀ ਸਦੀ ਰਾਖਵਾਂਕਰਨ ਦਿਤਾ ਜਾਵੇਗਾ।