ਫੂਲਕਾ ਨੇ ਸਪੀਕਰ ਨੂੰ ਸੌਂਪਿਆ ਅਸਤੀਫ਼ਾ
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਐਚ.ਐਸ. ਫੂਲਕਾ ਨੇ ਅੱਜ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ.ਸਿੰਘ ਨੂੰ ਨਿਜੀ ਤੌਰ 'ਤੇ ਮਿਲ ਕੇ ਵਿਰੋਧੀ ਧਿਰ ਦੇ...
ਚੰਡੀਗੜ੍ਹ, 11 ਜੁਲਾਈ (ਨੀਲ ਭਲਿੰਦਰ ਸਿੰਘ) : ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਐਚ.ਐਸ. ਫੂਲਕਾ ਨੇ ਅੱਜ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ.ਸਿੰਘ ਨੂੰ ਨਿਜੀ ਤੌਰ 'ਤੇ ਮਿਲ ਕੇ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ।
ਪੰਜਾਬ ਵਿਧਾਨ ਸਭਾ ਦੇ ਬੁਲਾਰੇ ਨੇ ਦਸਿਆ ਕਿ ਐਚ.ਐਸ.ਫੂਲਕਾ ਵਲੋਂ ਦਿਤਾ ਗਿਆ ਅਸਤੀਫ਼ਾ ਵਿਚਾਰ ਅਧੀਨ ਹੈ ਅਤੇ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਵਲੋਂ ਨਵੇਂ ਆਗੂ ਬਾਰੇ ਹਾਲੇ ਕੋਈ ਇਤਲਾਹ ਨਹੀਂ ਦਿਤੀ ਗਈ। ਫੂਲਕਾ ਨੇ ਨਵੰਬਰ 84 ਸਿੱਖ ਕਤਲੇਆਮ ਦੇ ਪੀੜਤਾਂ ਦੇ ਕੇਸ ਲੜਨ ਲਈ ਮੁੜ ਤਿਆਰੀ ਕੀਤੀ ਹੋਈ ਹੈ।
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫੂਲਕਾ ਦੇ ਅਸਤੀਫ਼ੇ 'ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਵਜੋਂ ਅਸਫ਼ਲ ਹੋਣ ਪਿਛੋਂ ਉਨ੍ਹਾਂ ਨੇ ਅਹੁਦੇ ਛਡਿਆ ਹੈ ਅਤੇ 84 ਦੇ ਸਿੱਖ ਕਤਲੇਆਮ ਨਾਲ ਇਸ ਦਾ ਕੋਈ ਸਰੋਕਾਰ ਨਹੀਂ।