ਪੁਲਿਸ ਨੇ ਗੈਂਗਸਟਰ ਡਿੱਕੀ ਗਿੱਲ ਨੂੰ ਕੀਤਾ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੰਨਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸ਼ਿਲ ਕਰਦੇ ਹੋਏ ਪੁਲਿਸ ਨੇ ਪ੍ਰਮੁੱਖ ਗੈਂਗਸਟਰ ਮਨਦੀਪ ਸਿੰਘ ਉਰਫ਼ ਡਿੱਕੀ ਗਿੱਲ ਨੂੰ ਕਾਬੂ ਕੀਤਾ ਹੈ।

Police arrested gangster Dicky Gill

ਖੰਨਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸ਼ਿਲ ਕਰਦੇ ਹੋਏ ਪੁਲਿਸ ਨੇ ਪ੍ਰਮੁੱਖ ਗੈਂਗਸਟਰ ਮਨਦੀਪ ਸਿੰਘ ਉਰਫ਼ ਡਿੱਕੀ ਗਿੱਲ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਗੈਂਗਸਟਰ ਡਿੱਕੀ ਗਿੱਲ ਦੇ ਕੋਲੋ ਇਕ ਪਿਸਤੌਲ, ਗੋਲੀਆਂ, ਨਸ਼ੀਲੀਆਂ ਦਵਾਈਆਂ ਤੇ ਚੋਰੀ ਦੀ ਕਾਰ ਬਰਾਮਦ ਹੋਈ ਹੈ। ਗ੍ਰਿਫਤਾਰ ਕੀਤੇ ਗਏ ਗੈਂਗਸਟਰ ਦੀ ਪਛਾਣ ਮਨਦੀਪ ਸਿੰਘ ਉਰਫ ਡਿੰਕੀ ਪੁੱਤਰ ਜਰਨੈਲ ਸਿੰਘ, ਪਿੰਡ ਗਿੱਲ, ਲੁਧਿਆਣਾ ਵਜੋਂ ਹੋਈ ਹੈ। 

ਪੁਲਿਸ ਵਲੋਂ ਛਾਣਬੀਣ ਕਰਨ 'ਤੇ ਪਤਾ ਲੱਗਿਆ ਕਿ ਮਨਦੀਪ ਸਿੰਘ ਉੱਚ ਕੋਟੀ ਦਾ ਨਾਮੀ ਗੈਂਗਸਟਰ ਹਨ, ਜੋ ਪੰਜਾਬ ਦੇ 3 ਜ਼ਿਲਿਆਂ ਨੂੰ ਵੱਖ-ਵੱਖ ਵਾਰਦਾਤਾਂ 'ਚ ਲੋੜੀਂਦਾ ਹੈ। ਮਨਦੀਪ ਸਿੰਘ ਨੇ ਪੁਲਿਸ ਦੀ ਪੁੱਛਗਿੱਛ ਦੌਰਾਨ ਕਬੂਲ ਕੀਤਾ ਕਿ ਉਹ ਉਸ ਦੇ ਸਾਥੀ ਮਨੀਸ਼ ਕੁਮਾਰ, ਪ੍ਰਿੰਸ ਕਮਾਂਡੋ, ਤਰਨਪ੍ਰੀਤ ਸਿੰਘ ਅਤੇ ਮਨਦੀਪ ਕੁਮਾਰ ਜੇਲ 'ਚ ਬੰਦ ਹਨ, ਜਿਨ੍ਹਾਂ ਨਾਲ ਰਲ ਕੇ ਉਹ ਵਾਰਦਾਤਾਂ ਕਰਦਾ ਰਿਹਾ ਹੈ। 

ਖੰਨਾ ਦੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦਾਅਵਾ ਕੀਤਾ ਕਿ ਪ੍ਰਮੁੱਖ ਗੈਂਗਸਟਰ ਮਨਦੀਪ ਸਿੰਘ ਉਰਫ਼ ਡਿੱਕੀ ਗਿੱਲ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਨੇ ਉਸ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਡਿੱਕੀ ਗਿੱਲ ਗਿਰੋਹ ਪ੍ਰਸਿੱਧ ਗੈਂਗ ਗੋਰੂ ਬੱਚਾ ਦੀ ਮੁਖਾਲਫਤ ‘ਚ ਕੰਮ ਕਰਦਾ ਸੀ। ਇਹ ਗੈਂਗਸਟਰ ਕਤਲ, ਇਰਾਦਾ ਕਤਲ ਤੇ ਕਾਰਾਂ ਚੋਰੀ ਕਰਨ ਆਦਿ ਦੇ ਦੋਸ਼ਾਂ ‘ਚ ਸ਼ਾਮਿਲ ਹੈ। ਇਸ ਨੇ ਗੋਰੂ ਬੱਚਾ ਦੇ ਸਾਥੀ ਅਰਜੁਨ ਦੇ ਭਰਾ ਵਰੁਨ ਨੂੰ ਵੀ ਗੋਲੀ ਮਾਰੀ ਸੀ।

ਇਹ ਗੱਲ ਵੀ ਦੱਸਣਯੋਗ ਹੈ ਕਿ ਡਿੱਕੀ ਗਿੱਲ ਕਈ ਹੋਰ ਕੇਸਾਂ ‘ਚ ਵੀ ਪੁਲੀਸ ਨੂੰ ਲੋੜੀਂਦਾ ਸੀ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਦੇ ਕੋਲੋ ਹੋਰ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।