ਆਹ ਦੇਖ ਲਓ ਆਤਿਸ਼ਬਾਜ਼ੀ ਦਾ ਕਾਰਾ, ਫੂਕ ਕੇ ਰੱਖ ਦਿੱਤਾ ਅਗਲੇ ਦਾ ਸਾਰਾ ਰੌਜ਼ਗਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੌਕਡਾਊਨ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਐਤਵਾਰ ਰਾਤ 9 ਵਜੇ 9 ਮਿੰਟ ਦੇ ਲਈ ਆਪਣੇ ਘਰ ਦੀਆਂ ਲਾਈਟਾਂ ਬੰਦ ਕਰਕੇ ਦੀਵੇ ਅਤੇ ਮੋਮ ਬੱਤੀਆਂ ਜਗਾਉਣ ਲਈ ਕਿਹਾ ਸੀ

coronavirus

ਜਲੰਧਰ : ਲੌਕਡਾਊਨ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਐਤਵਾਰ ਰਾਤ 9 ਵਜੇ 9 ਮਿੰਟ ਦੇ ਲਈ ਆਪਣੇ ਘਰ ਦੀਆਂ ਲਾਈਟਾਂ ਬੰਦ ਕਰਕੇ ਦੀਵੇ ਅਤੇ ਮੋਮ ਬੱਤੀਆਂ ਜਗਾਉਣ ਲਈ ਕਿਹਾ ਸੀ ਤਾਂ ਜੋ ਕਰੋਨਾ ਵਰਗੀ ਭਿਆਨਕ ਲੜਾਈ ਵਿਚ ਅਸੀਂ ਆਪਣੀ ਇਕੱਜੁਤਾ ਦਾ ਵਿਸ਼ਵਰੂਪੀ ਸੰਦੇਸ਼ ਦੇ ਸਕੀਏ ਪਰ ਉਥੇ ਹੀ ਕਈ ਲੋਕਾਂ ਵੱਲੋਂ ਇਸ ਗੱਲ ਦੇ ਉਲਟ ਜਾ ਕੇ ਉਸ ਸਮੇਂ ਪਟਾਕੇ ਅਤੇ ਆਤਸ਼ਵਾਜੀਆਂ ਚਲਾਈਆਂ ਗਈਆਂ।

ਜਿਸ ਨੇ ਪ੍ਰਦੂਸ਼ਣ ਤਾਂ ਕੀਤਾ ਹੀ ਹੈ ਨਾਲ ਹੀ ਕਈਆਂ ਦਾ ਨੁਕਸਾਨ ਵੀ ਕਰ ਦਿੱਤਾ। ਇਸ ਤਰ੍ਹਾਂ ਜਲੰਧਰ ਦੇ ਬਸਤੀ ਦਾਨਿਸ਼ਮੰਦਾ ਵਿਖੇ ਇਕ ਗੋਦਾਮ ਨੂੰ ਇਨ੍ਹਾਂ ਪਟਾਕਿਆਂ ਕਾਰਨ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਗੁਦਾਮ ਵਿਚ ਪਿਆ ਸਾਰਾ ਸਮਾਨ ਸੜ ਕੇ ਸਵਾ ਹੋ ਗਿਆ। ਜਿਸਤੋਂ ਬਾਅਦ ਫਾਇਅਰ ਬ੍ਰਗੇਡ ਦੀ ਟੀਮ ਵੱਲੋਂ 2 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਇਸ ਅੱਗ ਤੇ ਕਾਬੂ ਪਾਇਆ ਗਿਆ।

ਉਧਰ ਫਾਇਅਰ ਬ੍ਰਗੇਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਰਾਤ ਉਨ੍ਹਾਂ ਨੂੰ ਇਸ ਸਬੰਧੀ 10 ਵਜੇ ਦੇ ਕਰੀਬ ਫੋਨ ਆਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਟੀਮ ਨੂੰ ਇਥੇ ਭੇਜਿਆ। ਇਸ ਦੇ ਨਾਲ ਹੀ ਅਧਿਕਾਰੀਆਂ ਵੱਲੋਂ ਵੀ ਅੱਗ ਲੱਗਣ ਦਾ ਕਾਰਨ ਰਾਤ ਹੋਈ ਆਤਿਸ਼ਬਾਜੀ ਨੂੰ ਹੀ ਦੱਸਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਚ ਜਾਨੀ ਨੁਕਸਾਨ ਤਾਂ ਕਈ ਨਹੀਂ ਹੋਇਆ ਪਰ ਹਾਲੇ ਤੱਕ ਕਿੰਨਾਂ ਨੁਕਸਾਨ ਹੋਇਆ ਹੈ ਇਸ ਬਾਰੇ ਪਤਾ ਨਹੀਂ ਲੱਗ ਸਕਿਆ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।