ਅਧਿਆਪਕਾਂ ਤੋਂ ਦੂਜੇ ਗੇੜ ਦੀਆਂ ਬਦਲੀਆਂ ਲਈ 7 ਤੱਕ ਅਰਜੀਆਂ ਦੀ ਮੰਗ    

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਹਿਲੇ ਗੇੜ ਦੀਆਂ ਬਦਲੀਆਂ ਦੇ ਨਤੀਜੇ ਵਜੋਂ ਕਈ ਸਕੂਲਾਂ ਵਿੱਚ ਅਧਿਆਪਕਾਂ ਦੇ ਵੱਖ ਵੱਖ ਕਾਡਰਾਂ ਦੀਆਂ ਅਸਾਮੀਆਂ ਖਾਲੀ ਹੋਈਆਂ ਹਨ।

Applications invited from teachers for second round transfers

ਚੰਡੀਗੜ - ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਬਦਲੀਆਂ ਕਰਵਾਉਣ ਦੇ ਚਾਹਵਾਨ ਅਧਿਆਪਕਾਂ ਨੂੰ ਦੂਜੇ ਗੇੜ ਵਿੱਚ ਬਦਲੀਆਂ ਵਾਸਤੇ ਆਪਣੇ ਬੇਨਤੀ ਪੱਤਰ ਭੇਜਣ ਦਾ ਸੱਦਾ ਦਿੱਤਾ ਹੈ। ਇਹ ਬੇਨਤੀ 7 ਅਪ੍ਰੈਲ ਤੱਕ  ’ਤੇ ਇੰਪਲਾਈ ਲੋਗਇੰਨ ਆਈ ਡੀ ’ਤੇ ਲੋਗਇੰਨ ਕਰਕੇ ਕੀਤੀ ਜਾ ਸਕਦੀ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਹਿਲੇ ਗੇੜ ਦੀਆਂ ਬਦਲੀਆਂ ਦੇ ਨਤੀਜੇ ਵਜੋਂ ਕਈ ਸਕੂਲਾਂ ਵਿੱਚ ਅਧਿਆਪਕਾਂ ਦੇ ਵੱਖ ਵੱਖ ਕਾਡਰਾਂ ਦੀਆਂ ਅਸਾਮੀਆਂ ਖਾਲੀ ਹੋਈਆਂ ਹਨ। ਇਸ ਕਰਕੇ ਵਿਭਾਗ ਵੱਲੋਂ ਦੂਜੇ ਗੇੜ ਦੀਆਂ ਬਦਲੀਆਂ ਲਈ ਸਮੂਹ ਅਧਿਆਪਕਾਂ ਤੋਂ ਅਰਜੀਆਂ ਮੰਗੀਆਂ ਗਈਆਂ ਹਨ ਜਿਨਾਂ ਦੀ ਬਦਲੀ ਪਹਿਲੇ ਗੇੜੇ ਵਿੱਚ ਨਹੀਂ ਹੋਈ ਜਾਂ ਜਿਨਾਂ ਨੇ ਬਦਲੀ ਹੋਣ ਤੋਂ ਬਾਅਦ ਆਪਣਾ ਤਬਾਦਲਾ ਰੱਦ ਕਰਵਾ ਲਿਆ ਹੈ।

ਬੁਲਾਰੇ ਅਨੁਸਾਰ ਜਿਨਾਂ ਅਧਿਆਪਕਾਂ ਨੇ ਪਹਿਲੇ ਗੇੜ ਦੀਆਂ ਬਦਲੀਆਂ ਅਧੀਨ ਸਟੇਸ਼ਨ ਦੀ ਚੋਣ ਪ੍ਰਕਿਰਿਆ ਵਿੱਚ ਭਾਗ ਨਹੀਂ ਲਿਆ, ਨੂੰ ਬਦਲੀਆਂ ਲਈ ਖਾਲੀ ਅਸਾਮੀਆਂ ਵਿਰੁੱਧ ਅਪਲਾਈ ਕਰਨ ਦਾ ਸੱਦਾ ਦਿੱਤਾ ਗਿਆ ਹੈ। ਜਿਹੜੇ ਅਧਿਆਪਕ ਆਪਸੀ ਬਦਲੀ ਕਰਵਾਉਣਾ ਚਾਹੁੰਦੇ ਹਨ, ਉਹ ਵੀ ਇਸ ਦੂਜੇ ਗੇੜ ਦੌਰਾਨ ਆਪਣੀ ਦਰਖਾਸਤ ਆਨ ਲਾਈਨ ਦੇ ਸਕਦੇ ਹਨ। ਬੁਲਾਰੇ ਅਨੁਸਾਰ ਤਬਾਦਲੇ ਲਈ ਬੇਨਤੀ ਕੇਵਲ ਆਨ ਲਾਈਨ ਹੀ ਸਵੀਕਾਰ ਕੀਤੀ ਜਾਵੇਗੀ ਅਤੇ ਕੇਵਲ ਵਿਭਾਗ ਦੀ ਵੈਬਸਾਈਟ ’ਤੇ ਪ੍ਰਕਾਸ਼ਿਤ ਅਸਾਮੀਆਂ ਦੀ ਸੂਚੀ ਅਨੁਸਾਰ ਹੀ ਅਪਲਾਈ ਕੀਤਾ ਜਾ ਸਕੇਗਾ।