ਪਟਿਆਲਾ ਦੇ ਭਰੇ ਬਜ਼ਾਰ ਵਿੱਚ ਹੋਇਆ ਲਾਇਵ ਕਤਲ, ਵਾਰਦਾਤ ਦੀਆਂ ਤਸਵੀਰਾਂ CCTV 'ਚ ਕੈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਵਾਰਦਾਤ ਤੋਂ ਬਾਅਦ ਕੋਤਵਾਲੀ ਠਾਣੇ 'ਚ  FIR ਦਰਜ਼ ਕੀਤੀ ਗਈ ਹੈ। 

MURDER

ਪਟਿਆਲਾ: ਪਟਿਆਲੇ ਦੇ ਤੋਪਖ਼ਾਨਾ ਮੋੜ ਨੇੜੇ ਦਿਨ ਦਿਹਾੜੇ ਮੁੰਡੇ ਦਾ ਛੁਰਾ ਮਾਰ ਕੇ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਮੁੰਡੇ ਦੀ ਪਛਾਣ ਸੰਦੀਪ ਕੁਮਾਰ ਵਜੋਂ ਹੋਈ ਹੈ ਜੋ ਖ਼ਾਲਸੇ ਮਹੱਲੇ ਦਾ ਰਹਿਣ ਵਾਲਾ ਹੈ। ਲੜਾਈ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜ਼ਾਮ ਦੇ ਕੇ ਫਰਾਰ ਹੋਏ ਹਮਲਾਵਰਾਂ ਦੀਆਂ ਤਸਵੀਰਾਂ ਘਟਨਾ ਸਥਾਨ ਜੁੱਤੀ ਬਜ਼ਾਰ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋਈਆਂ ਹਨ।

ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋਈ ਤਸਵੀਰਾਂ ਦੇ ਆਧਾਰ ’ਤੇ ਪੁਲਿਸ ਨੇ ਡੂੰਘਾਈ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਕਤਲ ਦੇ ਕਾਰਣਾਂ ਦਾ ਹਾਲੇ ਤੱਕ ਖੁਲਾਸਾ ਨਹੀਂ ਹੋ ਸਕਿਆ ਪਰ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।  ਇਸ ਵਾਰਦਾਤ ਤੋਂ ਬਾਅਦ ਕੋਤਵਾਲੀ ਠਾਣੇ 'ਚ  FIR ਦਰਜ਼ ਕੀਤੀ ਗਈ ਹੈ।