ਫ਼ਰਾਂਸਦੇ ਪੋਰਟਲ ਦੇ ਦਾਅਵੇ ਤੋਂ ਬਾਅਦ ਕਾਂਗਰਸ ਨੇ ਫਿਰ ਚੁਕਿਆ ਰਾਫ਼ੇਲ ਦਾ ਮੁੱਦਾ,ਨਿਰਪੱਖਜਾਂਚ ਦੀਮੰਗ

ਏਜੰਸੀ

ਖ਼ਬਰਾਂ, ਪੰਜਾਬ

ਫ਼ਰਾਂਸ ਦੇ ਪੋਰਟਲ ਦੇ ਦਾਅਵੇ ਤੋਂ ਬਾਅਦ ਕਾਂਗਰਸ ਨੇ ਫਿਰ ਚੁਕਿਆ ਰਾਫ਼ੇਲ ਦਾ ਮੁੱਦਾ, ਨਿਰਪੱਖ ਜਾਂਚ ਦੀ ਮੰਗ

image


ਨਵੀਂ ਦਿੱਲੀ, 5 ਅਪ੍ਰੈਲ : ਕਾਂਗਰਸ ਨੇ ਰਾਫ਼ੇਲ ਸੌਦੇ ਵਿਚ ਇਕ ਵਿਚੋਲੇ ਨੂੰ  11 ਲੱਖ ਯੂਰੋ (ਕਰੀਬ 9.5 ਕਰੋੜ ਰੁਪਏ) ਦਾ ਭੁਗਤਾਨ ਕੀਤੇ ਜਾਣ ਦੇ ਦਾਅਵੇ ਸਬੰਧੀ ਫ਼ਰਾਂਸੀਸੀ ਮੀਡੀਆ ਦੀ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਸੋਮਵਾਰ ਨੂੰ  ਕਿਹਾ ਕਿ ਇਸ ਜਹਾਜ਼ ਦੇ ਸੌਦੇ ਦੀ ਨਿਰਪੱਖ ਅਤੇ ਡੂੰਘੀ ਜਾਂਚ ਕੀਤੀ ਜਾਣੀ ਚਾਹੀਦੀ ਹੈ | 
ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪੱਤਰਕਾਰ ਵਾਰਤਾ ਵਿਚ ਕਿਹਾ ਕਿ ਫ਼ਰਾਂਸ ਦੇ ਇਕ ਸਮਾਚਾਰ ਪੋਰਟਲ ਨੇ ਅਪਣੇ ਨਵੇਂ ਪ੍ਰਗਟਾਵੇ ਨਾਲ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਇਸ ਪੱਖ ਨੂੰ  ਸਹੀ ਸਾਬਤ ਕੀਤਾ ਹੈ ਕਿ ਰਾਫ਼ੇਲ ਜਹਾਜ਼ ਸੌਦੇ ਵਿਚ ਭਿ੍ਸ਼ਟਾਚਾਰ ਹੋਇਆ ਹੈ | ਸੁਰਜੇਵਾਲਾ ਨੇ ਕਿਹਾ ਕਿ ਫ਼ਰਾਂਸੀਸੀ ਪੋਰਟਲ ਦੀ ਇਕ ਖ਼ਬਰ ਮੁਤਾਬਕ, ਫ਼ਰਾਂਸੀਸੀ ਭਿ੍ਸ਼ਟਾਚਾਰ ਰੋਕੂ ਏਜੰਸੀ (ਏਐਫ਼ਏ) ਨੇ ਪ੍ਰਗਟਾਵਾ ਕੀਤਾ ਹੈ ਕਿ 2016 ਵਿਚ ਇਸ ਜਹਾਜ਼ ਸੌਦੇ 'ਤੇ ਹਸਤਾਖਰ ਹੋਣ ਤੋਂ ਬਾਅਦ ਰਾਫ਼ੇਲ ਦੀ ਨਿਰਮਾਤਾ ਕੰਪਨੀ ਦਸਾ ਨੇ ਇਕ ਭਾਰਤੀ ਵਿਚੋਲਾ ਇਕਾਈ ਡੇਫ਼ਸਿਸ ਸਾਲਿਊਸ਼ਨਜ਼ ਨੂੰ  11 ਲੱਖ ਯੂਰੋ ਦਾ ਕਥਿਤ ਤੌਰ 'ਤੇ ਭੁਗਤਾਨ ਕੀਤਾ ਸੀ |
  ਉਨ੍ਹਾਂ ਸਵਾਲ ਕੀਤਾ,''ਕੀ ਇਸ ਮਾਮਲੇ ਦੀ ਪੂਰੀ ਅਤੇ ਸੁਤੰਤਰ ਜਾਂਚ ਕਰਵਾਣ ਦੀ ਜ਼ਰੂਰਤ ਨਹੀਂ ਹੈ? ਜੇਕਰ ਰਿਸ਼ਵਤ ਦਿਤੀ ਗਈ ਹੈ ਤਾਂ ਇਹ ਪਤਾ ਲਗਾਉਂਣਾ ਚਾਹੀਦਾ ਹੈ ਕਿ ਭਾਰਤ ਸਰਕਾਰ ਵਿਚ ਕਿਸ ਨੂੰ  ਪੈਸਾ ਦਿਤਾ ਗਿਆ |''         (ਪੀਟੀਆਈ)