ਵਿਧਾਇਕ ਹਰਮਿੰਦਰ ਸਿੰਘ ਗਿੱਲ ਨੂੰ ਹੋਇਆ ਕੋਰੋਨਾ, ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਜਾਣਕਾਰੀ
ਵਿਧਾਇਕ ਨੇ ਸੰਪਰਕ ਵਿਚ ਆਉਣ ਵਾਲਿਆਂ ਨੂੰ ਤੁਰੰਤ ਟੈਸਟ ਕਰਵਾਉਣ ਲਈ ਕਿਹਾ
Harminder Singh Gill Corona Positive
ਚੰਡੀਗੜ੍ਹ: ਵਿਧਾਨ ਸਭਾ ਹਲਕਾ ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਇਸ ਸਬੰਧੀ ਜਾਣਕਾਰੀ ਉਹਨਾਂ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਂਝੀ ਕੀਤੀ ਹੈ। ਵਿਧਾਇਕ ਹਰਮਿੰਦਰ ਗਿੱਲ ਨੇ ਅਪਣੇ ਸੰਪਰਕ ਵਿਚ ਆਉਣ ਵਾਲਿਆਂ ਨੂੰ ਤੁਰੰਤ ਟੈਸਟ ਕਰਵਾਉਣ ਲਈ ਕਿਹਾ ਹੈ।
ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਲਿਖਿਆ, ‘ਦੋਸਤੋ ! ਮੈ ਕੋਰੋਨਾ ਪਾਜ਼ੇਟਿਵ ਹੋ ਗਿਆ ਹਾਂ, ਡਾਕਟਰਾਂ ਦੀ ਸਲਾਹ ’ਤੇ ਇਕਾਂਤਵਾਸ ’ਚ ਜਾ ਰਿਹਾ ਹਾਂ, ਮੁਆਫੀ ਥੋੜ੍ਹੇ ਦਿਨਾਂ ਲਈਤੇ ਮਿਥੇ ਪ੍ਰੋਗਰਾਮ ਮਨਸੂਖ਼ ਕਰਨੇ ਪੈਣੇ ਹਨ, ਸਾਰਿਆਂ ਪਾਸੋਂ ਮੁਆਫ਼ੀ ਮੰਗਦਾ ਹਾਂ, ਇਕ ਦੋ ਦਿਨਾਂ ਵਿਚ ਜੇਹੜੇ ਸੱਜਣ ਮੇਰੇ ਸੰਪਰਕ ਵਿਚ ਆਏ ਹਨ ਉਹ ਅਪਣਾ ਖਿਆਲ ਰੱਖਣ, ਲੋੜ ਪੈਣ ’ਤੇ ਟੈਸ਼ਟ ਜਰੂਰ ਕਰਵਾਉਣ।'