ਪੰਜਾਬ 'ਚ ਸਕੂਲ ਲਾਇਬ੍ਰੇਰੀਅਨ ਦੀ ਭਰਤੀ, 750 ਪੋਸਟਾਂ ਲਈ ਅੱਜ ਹੀ ਕਰੋ ਅਪਲਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚਾਹਵਾਨ ਉਮੀਦਵਾਰ ਇਸ ਤਰ੍ਹਾਂ ਕਰ ਸਕਦੇ ਹਨ ਅਪਲਾਈ

PSSSB School Librarian Post

ਚ਼ੰਡੀਗੜ੍ਹ: ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਸਕੂਲ ਲਾਇਬ੍ਰੇਰੀਅਨ ਦੀਆਂ 750 ਅਸਾਮੀਆਂ ਲਈ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਅਰਜ਼ੀਆਂ ਮੰਗੀਆਂ ਗਈਆਂ ਹਨ। ਲਾਇਬ੍ਰੇਰੀਅਨ ਦੀਆਂ ਪੋਸਟਾਂ ਲਈ ਅਧਿਕਾਰਤ ਵੈੱਬਸਾਈਟ 'ਤੇ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 5 ਅਪ੍ਰੈਲ, 2021 ਤੋਂ ਸ਼ੁਰੂ ਹੋ ਚੁੱਕੀ ਹੈ। ਚਾਹਵਾਨ ਉਮੀਦਵਾਰ ਬੋਰਡ ਦੀ ਅਧਿਕਾਰਤ ਵੈੱਬਸਾਈਟ sssb.punjab.gov.in ਜ਼ਰੀਏ ਆਨਲਾਈਨ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਤਰੀਕ 26 ਅਪ੍ਰੈਲ 2021 ਹੈ।

ਵਿਦਿਅਕ ਯੋਗਤਾ

ਇਹਨਾਂ ਅਸਾਮੀਆਂ ਲਈ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ 12ਵੀਂ ਪਾਸ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਲਾਇਬ੍ਰੇਰੀ ਸਾਇੰਸ ਵਿਚ ਦੋ ਸਾਲ ਦਾ ਡਿਪਲੋਮਾ ਲਾਜ਼ਮੀ ਹੈ।

ਉਮਰ ਸੀਮਾ

ਸਕੂਲ ਲਾਇਬ੍ਰੇਰੀਅਨ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਉਮਰ 18 ਸਾਲ ਤੋਂ 37 ਸਾਲ ਨਿਰਧਾਰਤ ਕੀਤੀ ਗਈ ਹੈ। ਹਾਲਾਂਕਿ, ਐੱਸਸੀ/ਬੀਸੀ/ਈਐੱਸਐੱਮ/ਦਿਵਿਆਂਗ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਹੱਦ ਵਿਚ ਛੋਟ ਦੇਣ ਦੀ ਵਿਵਸਥਾ ਹੈ।

ਮਹੱਤਵਪੂਰਨ ਤਰੀਕਾਂ

ਆਨਲਾਈਨ ਅਪਲਾਈ ਸ਼ੁਰੂ ਹੋਣ ਦੀ ਤਰੀਕ- 5 ਅਪ੍ਰੈਲ 2021
ਅਪਲਾਈਨ ਦੀ ਆਖਰੀ ਤਰੀਕ- 26 ਅਪ੍ਰੈਲ 2021
ਫੀਸ ਜਮਾਂ ਕਰਵਾਉਣ ਦੀ ਆਖਰੀ ਤਰੀਕ- 29 ਅਪ੍ਰੈਲ 2021

ਫੀਸ ਦਾ ਵੇਰਵਾ

ਆਮ ਵਰਗ (General Category) - 1000/- ਰੁਪਏ
ਐਸ.ਸੀ.(S.C)/ਬੀ.ਸੀ.(BC)/ਆਰਿਥਕ ਤੌਰ ’ਤੇ ਕਮਜ਼ੋਰ ਵਰਗ (EWS) - 250/- ਰੁਪਏ
ਸਾਬਕਾ ਫੌਜੀ ਅਤੇ ਆਸ਼ਿਰਤ (Ex-Servicemen & Dependent) - 200/- ਰੁਪਏ ਅੰਗਹੀਣ/ਦਿਵਆਂਗ (Physical Handicapped) - 500/- ਰੁਪਏ

ਬੋਰਡ ਦੀ ਅਧਿਕਾਰਤ ਵੈੱਬਸਾਈਟ ਉੱਤੇ ਦਿੱਤੇ ਗਏ ਨੋਟੀਫਿਕੇਸ਼ਨ 'ਚ ਯੋਗਤਾ ਮਾਪਦੰਡ ਅਤੇ ਚੋਣ ਪ੍ਰਕਿਰਿਆ ਸਮੇਤ ਸ਼੍ਰੇਣੀ ਅਨੁਸਾਰ ਪੋਸਟਾਂ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ।