ਸ਼੍ਰੋਮਣੀ ਕਮੇਟੀ ਵਿਰੁਧ ਕੀਤੇ ਜਾ ਰਹੇ ਕੂੜ ਪ੍ਰਚਾਰ ਵਿਰੁਧ ਪ੍ਰਸ਼ਾਸਨ ਨੂੰ ਸੌਪਿਆ ਸ਼ਿਕਾਇਤ ਪੱਤਰ
ਸ਼੍ਰੋਮਣੀ ਕਮੇਟੀ ਵਿਰੁਧ ਕੀਤੇ ਜਾ ਰਹੇ ਕੂੜ ਪ੍ਰਚਾਰ ਵਿਰੁਧ ਪ੍ਰਸ਼ਾਸਨ ਨੂੰ ਸੌਪਿਆ ਸ਼ਿਕਾਇਤ ਪੱਤਰ
ਜਗਰਾਉਂ, 5 ਅਪ੍ਰੈਲ (ਪਰਮਜੀਤ ਸਿੰਘ ਗਰੇਵਾਲ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਜਾਰੀ ਹੋਏ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਸ਼੍ਰ੍ਰੋਮਣੀ ਕਮੇਟੀ ਵਿਰੁਧ ਕੂੜ ਪ੍ਰਚਾਰ ਕਰਨ ਵਾਲੇ ਇਕ ਨਿਜੀ ਵੈਬ ਚੈਨਲ ਪ੍ਰਾਈਮ ਏਸ਼ੀਆ ਦੇ ਚੀਫ਼ ਮੈਨੇਜਿੰਗ ਡਾਇਰੈਕਟਰ ਅਮਨ ਖਟਕੜ, ਪੱਤਰਕਾਰ ਜਤਿੰਦਰ ਪੰਨੂੰ, ਐਕਰ, ਕੈਮਰਾਮੈਨ ਤੇ ਪ੍ਰੋਗਰਾਮ ਟੈਲੀਕਾਸਟ ਕਰਨ ਵਾਲਿਆਂ ਵਿਰੁਧ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਦੀ ਅਗਵਾਈ ’ਚ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਪੁਲਿਸ ਮੁਖੀ ਦੇ ਨਾਮ ਇਕ ਸ਼ਿਕਾਇਤ ਪੱਤਰ ਐਸ. ਪੀ. (ਡੀ) ਨੂੰ ਸੌਪਿਆ ਗਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਧਿਕਾਰੀ ਸਾਹਿਬਾਨ ਵਲੋਂ ਮੌਕੇ ’ਤੇ ਇੰਚਾਰਜ ਗੁਰਦੀਪ ਸਿੰਘ ਐਸ. ਪੀ. (ਡੀ) ਨੂੰ ਸ਼੍ਰੋਮਣੀ ਕਮੇਟੀ ਵਲੋਂ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਇਕ ਸ਼ਿਕਾਇਤ ਪੱਤਰ ਸੌਪਿਆ ਗਿਆ ਜਿਸ ’ਚ ਪ੍ਰਾਈਮ ਏਸ਼ੀਆ ਚੈਨਲ ਵਿਰੁਧ ਬਣਦੀਆਂ ਧਾਰਾ 295-ਏ, 120ਬੀ ਅਧੀਨ ਕਾਰਵਾਈ ਕਰਨ ਲਈ ਸ਼ਿਕਾਇਤ ਪੱਤਰ ਦਿਤਾ ਗਿਆ ਅਤੇ ਪੁਲਿਸ ਅਧਿਕਾਰੀਆਂ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨੂੰ ਦੇਖਦਿਆਂ ਕਾਰਵਾਈ ਕਰਨ ਦਾ ਵਿਸ਼ਵਾਸ ਦੁਆਇਆ ਗਿਆ।
ਇਸ ਮੌਕੇ ਭਾਈ ਗਰੇਵਾਲ ਤੇ ਜਥੇਦਾਰ ਤਲਵੰਡੀ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੁਧ ਬੜੇ ਯੋਜਨਾਬੱਧ ਤਰੀਕੇ ਨਾਲ ਕੂੜ ਪ੍ਰਚਾਰ ਕੀਤੇ ਜਾਣ ਦਾ ਮਾਮਲਾ ਦੇਖਣ ’ਚ ਆ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਕੁੱਝ ਮੈਂਬਰਾਂ ਤੋਂ ਲੈ ਕੇ ਸਿਆਸੀ ਲੋਕਾਂ ਦੇ ਇਸ਼ਾਰੇ ’ਤੇ ਸੋਸ਼ਲ ਮੀਡੀਆ ਅਤੇ ਅਖੌਤੀ ਮੀਡੀਆ ਚੈਨਲਾਂ ਰਾਹੀਂ ਬੇਤੁਕੇ ਮਾਮਲੇ ਅਤੇ ਮਰਿਆਦਾ ਨੂੰ ਚੁਣੌਤੀ ਦੇਣ ਵਰਗੇ ਮਾਮਲਿਆਂ ਕਰ ਕੇ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਇਸ ਮੌਕੇ ਮੈਨੇਜਰ ਗੁਰਸੇਵਕ ਸਿੰਘ ਰਾਏਕੋਟ, ਮੈਨੇਜਰ ਗੁਰਜੀਤ ਸਿੰਘ ਗੁਰੂਸਰ ਕਾਉਂਕੇ, ਮੈਨੇਜਰ ਨਿਰਭੈ ਸਿੰਘ ਹੇਰਾਂ ਤੇ ਮੈਨੇਜਰ ਹਰਦੀਪ ਸਿੰਘ ਸੁਧਾਰ ਵਲੋਂ ਚਾਰ ਸ਼ਿਕਾਇਤ ਪੱਤਰ ਦਾਖ਼ਲ ਕਰਵਾਏ ਗਏ। ਇਸ ਮੌਕੇ ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਕੰਵਲਜੀਤ ਸਿੰਘ, ਭੁਪਿੰਦਰ ਸਿੰਘ, ਸਰਵਣ ਸਿੰਘ, ਤਰਨਪ੍ਰੀਤ ਸਿੰਘ, ਹਰਵਿੰਦਰ ਸਿੰਘ ਖਜ਼ਾਨਚੀ, ਹਰਨੇਕ ਸਿੰਘ, ਪ੍ਰਗਟ ਸਿੰਘ, ਗੁਰਜੀਤ ਸਿੰਘ, ਮਨੀਸ਼ ਸਿੰਘ, ਹਰਦੇਵ ਸਿੰਘ, ਬੇਅੰਤ ਸਿੰਘ, ਕਲਵਿੰਦਰ ਸਿੰਘ, ਰਣਜੀਤ ਸਿੰਘ, ਅਮਰੀਕ ਸਿੰਘ, ਗੁਰਵਿੰਦਰ ਸਿੰਘ, ਇਕਬਾਲ ਸਿੰਘ ਤੇ ਰਵਿੰਦਰਪਾਲ ਸਿੰਘ ਆਦਿ ਹਾਜ਼ਰ ਸਨ।