ਸੁਲਤਾਨਪੁਰ ਲੋਧੀ, 5 ਅਪ੍ਰੈਲ (ਲਵਪ੍ਰੀਤ ਸਿੰਘ ਮੋਮੀ): ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਤਿਕਾਰਯੋਗ ਵੱਡੇ ਭੈਣਜੀ ਧੰਨ ਧੰਨ ਬੇਬੇ ਨਾਨਕੀ ਜੀ ਦਾ ਜਨਮ ਉਤਸਵ ਜੋੜ ਮੇਲਾ ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਯੂ.ਕੇ. ਤੇ ਸੁਲਤਾਨਪੁਰ ਲੋਧੀ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ ।
ਪਿਛਲੇ ਦੋ ਸਾਲ ਕੋਰੋਨਾ ਮਹਾਂਮਾਰੀ ਹੋਣ ਕਾਰਨ ਸਰਕਾਰੀ ਪਾਬੰਦੀਆਂ ਦੇ ਮੱਦੇਨਜ਼ਰ ਇਹ ਜੋੜ ਮੇਲਾ ਵੱਡੇ ਪੱਧਰ ’ਤੇ ਨਹੀਂ ਸੀ ਮਨਾਇਆ ਗਿਆ ਜਿਸ ਕਾਰਨ ਇਸ ਵਾਰ ਹਾਲਾਤ ਪੂਰੀ ਤਰ੍ਹਾਂ ਠੀਕ ਹੋ ਜਾਣ ਤੇ ਟਰੱਸਟ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਹੇਠ ਤੇ ਬਾਬਾ ਗੁਰਚਰਨ ਸਿੰਘ ਮੁਖੀ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਤੇ ਭਾਈ ਜਸਪਾਲ ਸਿੰਘ ਨੀਲਾ ਬਾਬਾ ਸੁਲਤਾਨਪੁਰ ਲੋਧੀ ਅਤੇ ਹੋਰ ਮਹਾਂਪੁਰਸ਼ਾਂ ਦੇ ਵਿਸ਼ੇਸ਼ ਸਹਿਯੋਗ ਨਾਲ ਬੇਬੇ ਨਾਨਕੀ ਟਰੱਸਟ ਦੇ ਚੇਅਰਮੈਨ ਜੈਪਲ ਸਿੰਘ ਯੂ.ਕੇ. ਤੇ ਵਾਈਸ ਚੇਅਰਮੈਨ ਤਰਲੋਚਨ ਸਿੰਘ ਚਾਨਾ, ਮੈਨੇਜਰ ਗੁਰਦਿਆਲ ਸਿੰਘ ਯੂ.ਕੇ. ਦੀ ਦੇਖ-ਰੇਖ ’ਚ ਇਹ ਵਿਸ਼ਾਲ 4 ਦਿਨਾਂ ਗੁਰਮਤਿ ਸਮਾਗਮ ਸਫ਼ਲਤਾ ਪੁੂਰਵਕ ਸੰਪੰਨ ਹੋਏ।
ਅੱਜ ਸਵੇਰੇ ਤੋਂ ਆਰੰਭ ਕਰਵਾਏ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਉਪਰੰਤ ਮੁੱਖ ਵਾਕ ਦੀ ਕਥਾ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਨੇ ਕੀਤੀ। ਉਪਰੰਤ ਗੁਰਦਵਾਰਾ ਸਾਹਿਬ ਦੇ ਬਾਹਰ ਸਜਾਏ ਗਏ ਧਾਰਮਕ ਦੀਵਾਨ ’ਚ ਦਿੱਲੀ ਦੀਆਂ ਬੀਬੀਆਂ ਵਲੋਂ ਗੁਰਬਾਣੀ ਦਾ ਕੀਰਤਨ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਨੇ ਸ਼ਬਦ ਕੀਰਤਨ ਕੀਤਾ। ਉਪਰੰਤ ਬਾਬਾ ਰਾਮ ਸਿੰਘ ਦਮਦਮੀ ਟਕਸਾਲ ਸੰਗਰਾਵਾਂ ਵਲੋਂ ਗੁਰਬਾਣੀ ਦੀ ਕਥਾ ਤੇ ਵੀਚਾਰਾਂ, ਬਾਬਾ ਗੁਰਮੀਤ ਸਿੰਘ ਖੋਸਿਆਂ ਵਾਲੇ ਵਲੋਂ ਕਥਾ, ਭਾਈ ਸੁਰਜੀਤ ਸਿੰਘ ਸਭਰਾਅ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਲੋਂ ਇਤਿਹਾਸ ਬਾਰੇ ਕਥਾ, ਭਾਈ ਗੁਰਪ੍ਰੀਤ ਸਿੰਘ ਕਥਾ ਕਥਾਵਾਚਕ ਗੁਰਦੁਆਰਾ ਸ਼ਹੀਦ ਗੰਜ ਸ੍ਰੀ ਅੰਮ੍ਰਿਤਸਰ ਕਥਾ ਆਦਿ ਨੇ ਹਾਜ਼ਰੀ ਭਰੀ। ਸਮਾਗਮ ’ਚ ਬਾਬਾ ਗੁਰਚਰਨ ਸਿੰਘ, ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਭਾਈ ਜਸਪਾਲ ਸਿੰਘ ਨੀਲਾ ਬਾਬਾ, ਜਥੇ ਹਰਜਿੰਦਰ ਸਿੰਘ ਲਾਡੀ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਡਡਵਿੰਡੀ, ਗੁਰਮੇਜ ਸਿੰਘ ਬਿੱਲੀ ਬੜੈਚ ਵਾਲੇ, ਹਲਕਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ, ਆਪ ਦੇ ਹਲਕਾ ਇੰਚਾਰਜ ਸੱਜਣ ਸਿੰਘ ਅਰਜੁਨਾ ਐਵਾਰਡੀ, ਬੀਬੀ ਗੁਰਪ੍ਰੀਤ ਕੌਰ ਰੂਹੀ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ ਆਦਿ ਨੇ ਸ਼ਿਰਕਤ ਕੀਤੀ। ਜਿਨ੍ਹਾਂ ਦਾ ਗੁਰੂ ਬਖ਼ਸ਼ਿਸ਼ ਸਿਰੋਪਾਉ ਤੇ ਯਾਦਗਾਰੀ ਚਿੰਨ੍ਹ ਦੇ ਕੇ ਮੈਨੇਜਰ ਗੁਰਦਿਆਲ ਸਿੰਘ ਯੂ.ਕੇ., ਹੈੱਡ ਗ੍ਰੰਥੀ ਭਾਈ ਜੋਗਾ ਸਿੰਘ, ਟਰੱਸਟੀ ਅਮਰਜੀਤ ਸਿੰਘ ਸ਼ਾਲਾਪੁਰ, ਭਾਈ ਕੰਵਲਨੈਨ ਸਿੰਘ ਕੇਨੀ ਤੇ ਜਸਵੰਤ ਸਿੰਘ ਐਡੀਸ਼ਨਲ ਮੈਨੇਜਰ, ਭਾਈ ਜਤਿੰਦਰਪਾਲ ਸਿੰਘ ਨੇ ਸਨਮਾਨ ਕੀਤਾ ਤੇ ਵਿਸ਼ੇਸ਼ ਧਨਵਾਦ ਕੀਤਾ।
image