ਪੰਜਾਬ ਦੇ CM ਮਾਨ ਦੇ ਮਾਤਾ ਚਿੰਤਪੁਰਨੀ ਮੰਦਿਰ ਵਿਖੇ ਹੋਏ ਨਤਮਸਤਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁੱਤ ਦੇ ਸੀਐਮ ਬਣਨ 'ਤੇ ਕੀਤਾ ਸ਼ੁਕਰਾਨਾ

Photo

 

ਮੁਹਾਲੀ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਲ ਕੌਰ ਬੁੱਧਵਾਰ ਸਵੇਰੇ ਧਾਰਮਿਕ ਸਥਾਨ ਚਿੰਤਪੁਰਨੀ ਵਿਖੇ ਪਹੁੰਚੇ। ਇਸ ਦੌਰਾਨ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਨੇ ਮਾਤਾ ਚਿੰਤਪੁਰਨੀ ਦੀ ਪਵਿੱਤਰ ਪਿੰਡੀ ਦੇ ਦਰਸ਼ਨ ਕੀਤੇ ਅਤੇ  ਪੂਜਾ ਅਰਚਨਾ ਕੀਤੀ। 

 

ਦਰਅਸਲ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਹੀ ਭਗਵੰਤ ਮਾਨ ਦੀ ਮਾਤਾ ਨੇ ਚਿੰਤਪੁਰਨੀ ਦਰਬਾਰ ਵਿੱਚ ਹਾਜ਼ਰੀ ਭਰੀ ਸੀ ਅਤੇ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਦੀ ਅਰਦਾਸ ਕੀਤੀ ਸੀ। ਹੁਣ ਜਦੋਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਹਨ ਤਾਂ ਉਨ੍ਹਾਂ ਦੀ ਮਾਂ ਬੀਬੀ ਹਰਪਾਲ ਕੌਰ ਨੇ ਜੋ ਸੁੱਖਣਾ ਸੁੱਖੀ ਸੀ, ਉਸ ਦੀ ਪੂਰਤੀ 'ਤੇ ਮਾਤਾ ਦੇ ਦਰਬਾਰ 'ਚ ਮੱਥਾ ਟੇਕਣ ਪਹੁੰਚੇ ਹਨ।