Rup Nagar News : ਰੋਪੜ ’ਚ ਪੰਜ ਮੈਂਬਰੀ ਕਮੇਟੀ ਭਰਤੀ ਦੀ ਸ਼ੁਰੂਆਤ ਮੌਕੇ ਬੋਲੇ ਬੀਬੀ ਸਤਵਿੰਦਰ ਕੌਰ ਧਾਲੀਵਾਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Rup Nagar News : ਕਿਹਾ -ਸੁਖਬੀਰ ਬਾਦਲ ਨੇ ਰੋਪੜ ’ਚ ਬਾਹਰੀ ਬੰਦੇ ਵਾੜ ਕੇ ਅਕਾਲੀ ਦਲ ਨੂੰ ਖੇਰੂ- ਖੇਰੂ ਕੀਤਾ 

ਬੀਬੀ ਸਤਵਿੰਦਰ ਕੌਰ ਧਾਲੀਵਾਲ 

Rup Nagar News in Punjabi :  ਅੱਜ ਰੋਪੜ ’ਚ ਪੰਜ ਮੈਂਬਰੀ ਕਮੇਟੀ ਭਰਤੀ ਦੀ ਸ਼ੁਰੂਆਤ ਮੌਕੇ ਬੀਬੀ ਸਤਵਿੰਦਰ ਕੌਰ ਧਾਲੀਵਾਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦੀ ਸ਼ਾਨ ਕਰਕੇ ਹੀ ਸਮੁੱਚਾ ਕੌਮ ਤੇ ਸਿੱਖ ਪੂਰੇ ਵਿਸ਼ਵ ਵਿਚ ਪਹਿਚਾਣੇ ਜਾਂਦੇ ਸੀ, ਮਾਨ ਤੇ ਸਨਮਾਨ ਮਿਲਦਾ ਸੀ, ਪਰ ਲੀਡਰਸ਼ਿਪ ਦੀਆਂ ਗਲਤ ਨੀਤੀਆਂ ਤੇ ਚਾਲਾਂ ਦੇ ਕਾਰਨ ਅੱਜ ਸਥਿਤੀ ਇਹ ਹੋ ਗਈ ਕਿ ਨਾਅਰਾ ਦੇਣਾ ਪੈ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਚਾਓ। ਜਦ ਕਿ ਅਕਾਲ ਤਖਤ ਪੂਰੇ ਵਿਸ਼ਵ ਵਿਚ , ਜੋ ਸਿੱਖ ਧਰਮ ’ਚ ਵਿਸ਼ਵਾਸ ਰੱਖਦਾ ਹੈ ਹਮੇਸ਼ਾਂ ਉਸ ਨੂੰ  ਬਚਾਉਂਦਾ ਆਇਆ ਹੈ। 

ਅੱਜ ਪੰਜ ਮੈਂਬਰੀ ਕਮੇਟੀ ਭਰਤੀ ਦੀ ਸ਼ੁਰੂਆਤ ਕਰਨ ਆਈ ਹੈ, ਸਾਡੇ ਲਈ ਇਹ ਬਹੁਤ ਜ਼ਰੂਰ ਹੈ ਕਿ ਅਸੀਂ ਜੋ ਸੁਧਾਰ ਲਹਿਰ ਚੱਲੀ ਹੈ , ਲੀਡਰਸ਼ਿਪ ਨੇ ਜੋ ਅਕਾਲੀ ਦਲ ਨੂੰ ਸੁਰਜੀਤ ਕਰਨ ਦਾ ਬੀੜਾ ਚੁੱਕਿਆ ਹੈ ਨਾਲ ਚਟਾਨ ਦੀ ਤਰ੍ਹਾਂ ਖੜੇ ਹੋਈਏ ਤੇ ਮਜ਼ਬੂਤ ਕਰੀਏ ਤਾਂ ਕਿ ਅੱਗੋਂ ਅਜਿਹੀ ਸਥਿਤੀ ਪੈਦਾ ਨਾ ਹੋ ਸਕੇ। 

 ਸੁਖਬੀਰ ਬਾਦਲ ਨੇ ਰੋਪੜ ’ਚ ਬਾਹਰੀ ਬੰਦੇ ਵਾੜ ਕੇ ਅਕਾਲੀ ਦਲ ਨੂੰ ਖੇਰੂ- ਖੇਰੂ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੇਲੇ ਰੋਪੜ ਅਕਾਲੀ ਦਲ ਦਾ ਗੜ ਹੋਇਆ ਕਰਦਾ ਸੀ ਤੇ ਜਦੋਂ ਮੈਂ ਖ਼ੁਦ ਇਥੋਂ ਲੋਕ ਸਭਾ ਦੀ ਚੋਣ ਲੜੀ ਤਾਂ ਅਕਾਲੀ ਦਲ ਨੂੰ ਇਸੇ ਹਲਕੇ ਤੋਂ ਸਭ ਤੋਂ ਵੱਧ ਵੋਟ ਮਿਲੀ ਸੀ। 

ਇਸ ਮੌਕੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਜੋ ਸ੍ਰੀ ਅਕਾਲ ਤਖ਼ਤ ਨਾਲ ਟਕਰਾਏਗਾ ਚੂਰ -ਚੂਰ ਹੋ ਜਾਏਗਾ। ਪਹੁੰਚੀ ਸੰਗਤ ਦੇ ਹੱਥਾਂ ’ਚ ਤਖਤੀਆਂ ਫੜੀਆਂ ਹੋਈਆਂ ਸਨ। 

(For more news apart from  Bibi Satwinder Kaur Dhaliwal spoke launch recruitment five-member committee in Ropar News in Punjabi, stay tuned to Rozana Spokesman)