ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਪੁਲਿਸ ਰਿਮਾਂਡ ਵਿੱਚ ਦੋ ਦਿਨ ਦਾ ਵਾਧਾ
2 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤੀ ਸੀ ਅਮਨਦੀਪ ਕੌਰ
Amandeep Kaur News: ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਪੁਲਿਸ ਨੂੰ ਮੁੜ ਦੋ ਦਿਨ ਦਾ ਰਿਮਾਂਡ ਮਿਲਿਆ ਹੈ। ਅਮਨਦੀਪ ਨੂੰ ਸਖ਼ਤ ਸੁਰੱਖਿਆ ਹੇਠ ਲਿਆਂਦਾ ਗਿਆ। ਇਸ ਦੌਰਾਨ ਉਹ ਕਾਲੇ ਰੰਗ ਦੇ ਸੂਟ 'ਚ ਨਜ਼ਰ ਆਈ। ਉਸ ਨੇ ਆਪਣਾ ਚਿਹਰਾ ਸਕਾਰਫ਼ ਨਾਲ ਢੱਕਿਆ ਹੋਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲੋਂ ਕਈ ਤੱਥ ਸਾਹਮਣੇ ਆਏ ਹਨ, ਜਿਸ ਕਾਰਨ ਰਿਮਾਂਡ ਵਿੱਚ ਵਾਧਾ ਕੀਤਾ ਗਿਆ ਹੈ।
ਔਰਤ ਗੁਰਮੀਤ ਕੌਰ ਨੇ ਅਮਨਦੀਪ 'ਤੇ ਦੋਸ਼ ਲਾਇਆ ਕਿ ਪ੍ਰੇਮ ਵਿਆਹ ਤੋਂ ਬਾਅਦ ਉਸ ਨੇ ਆਪਣੇ ਪਤੀ ਉਤੇ ਪਰਚਾ ਕਰਵਾ ਚੁੱਕੀ ਹੈ। ਪੁਲਿਸ ਟੀਮ ਨੇ ਬਠਿੰਡਾ ਦੇ ਵਿਰਾਟ ਗ੍ਰੀਨ ਸਥਿਤ ਉਸਦੇ ਮਕਾਨ ਨੰਬਰ 168 ਦੀ ਤਲਾਸ਼ੀ ਲਈ ਹੈ। ਪੁਲਿਸ ਨੇ ਇਸ ਕਾਰਵਾਈ ਨੂੰ ਗੁਪਤ ਰੱਖਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਇੱਥੇ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ। ਹਾਲਾਂਕਿ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਇਹ ਘਰ ਅੰਦਰੋਂ ਵੀ ਕਾਫੀ ਆਲੀਸ਼ਾਨ ਹੈ। ਮਹਿੰਗੀਆਂ ਕੁਰਸੀਆਂ ਲੱਗੀਆਂ ਹੋਈਆਂ ਹਨ। ਮਹਿੰਗੇ ਬਿਸਤਰੇ ਅਤੇ ਮਹਿੰਗੇ ਪਰਫਿਊਮ ਮਿਲੇ ਸਨ। ਹਾਲਾਂਕਿ, ਇਹ ਹੈਰੋਇਨ ਦੀ ਕਮਾਈ ਨਾਲ ਤੋਹਫ਼ੇ ਵਜੋਂ ਖਰੀਦੀ ਗਈ ਸੀ ਜਾਂ ਨਹੀਂ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।