Woman's body found in canal in Ferozepur Latest News in Punjabi
Woman's body found in canal in Ferozepur Latest News in Punjabi : ਫ਼ਿਰੋਜ਼ਪੁਰ ਕਲਾ ਹਾਈਡਲ ਨਹਿਰ ਵਿਚੋਂ ਸੁਜਾਨਪੁਰ ਦੇ ਪੋਨਾ ਨੰਬਰ-1 ’ਤੇ ਇਕ ਮਹਿਲਾ ਦੀ ਲਾਸ਼ ਮਿਲਣ ਕਾਰਨ ਖੇਤਰ ਵਿਚ ਸਨਸਨੀ ਫੈਲ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਲਾਜ਼ਮ ਦੀਪਕ ਕੁਮਾਰ ਨੇ ਦਸਿਆ ਕਿ ਉਹ ਡਿਊਟੀ ’ਤੇ ਤਾਇਨਾਤ ਸਨ। ਉਸ ਨੇ ਦੇਖਿਆ ਕਿ ਪੋਨੇ ’ਤੇ ਇਕ ਲਾਸ਼ ਤਕਰੀਬਨ ਸਵੇਰੇ 8:30 ਵਜੇ ਰੁੜਦੀ ਹੋਈ ਆ ਰਹੀ ਸੀ, ਉਨ੍ਹਾਂ ਦਸਿਆ ਕਿ ਇਹ ਲਾਸ਼ ਇਕ ਮਹਿਲਾ ਦੀ ਸੀ ਜਿਸ ਦੀ ਉਮਰ ਤਕਰੀਬਨ 55 ਤੋਂ 60 ਸਾਲ ਲੱਗ ਰਹੀ ਸੀ।
ਜਿਸ ਤੋਂ ਬਾਅਦ ਉਨ੍ਹਾਂ ਨੇ ਅਪਣੇ ਸੀਨੀਅਰ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਦਿਤੀ ਅਤੇ ਸੀਨੀਅਰ ਅਧਿਕਾਰੀਆਂ ਵਲੋਂ ਥਾਣਾ ਸੁਜਾਨਪੁਰ ਵਿਚ ਸੂਚਨਾ ਦਿਤੀ ਗਈ।
ਜਿਸ ਦੇ ਬਾਅਦ ਮੌਕੇ ਤੇ ਸੁਜਾਨਪੁਰ ਥਾਣੇ ਦੀ ਪੁਲਿਸ ਪਹੁੰਚੀ ਅਤੇ ਉਨਾਂ ਨੇ ਲਾਸ਼ ਅਪਣੇ ਵਿਚ ਕਬਜ਼ੇ ’ਚ ਲੈ ਲਈ। ਪੁਲਿਸ ਵਲੋਂ ਅਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।