ਸ਼ਾਹਕੋਟ ਜ਼ਿਮਨੀ ਚੋਣ 'ਚ ਨਵਾਂ ਮੋੜ,ਹੋਟਲ ਦੇ CCTV ਨੇ ਕੀਤਾ ਖੁਲਾਸਾ
ਇਸ ਵੀਡੀਓ ਵਿਚ ਕਾਂਗਰਸੀ ਉਮੀਦਵਾਰ 'ਤੇ ਪਰਚਾ ਦਰਜ ਕਰਨ ਵਾਲਾ ਥਾਣੇਦਾਰ ਕਥਿਤ ਤੌਰ 'ਤੇ ਇਕ ਪੰਜ ਤਾਰਾ ਹੋਟਲ ਵਿਚ ਬੈਠਾ ਦਸਿਆ ਜਾ ਰਿਹਾ ਏ
ਭਾਵੇਂ ਕਿ ਸ਼ਾਹਕੋਟ ਜ਼ਿਮਨੀ ਚੋਣ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚਲ ਰਹੀਆਂ ਨੇ....ਪਰ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ 'ਤੇ ਗੈਰ ਕਾਨੂੰਨੀ ਮਾਈਨਿੰਗ ਕਰਨ ਦਾ ਪਰਚਾ ਦਰਜ ਹੋਣ ਤੋਂ ਬਾਅਦ ਉਥੇ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਏ....
ਜਿੱਥੇ ਇਕ ਪਾਸੇ ਵਿਰੋਧੀਆਂ ਵਲੋਂ ਕਾਂਗਰਸ 'ਤੇ ਲਾਡੀ ਵਿਰੁਧ ਮਾਮਲਾ ਦਰਜ ਕਰਨ ਵਾਲੇ ਥਾਣੇਦਾਰ ਪਰਮਿੰਦਰ ਸਿੰਘ ਬਾਜਵਾ ਨੂੰ ਧਮਕਾਉਣ ਦੇ ਦੋਸ਼ ਲਗਾਏ ਜਾ ਰਹੇ ਨੇ....ਉਥੇ ਦੂਜੇ ਪਾਸੇ ਥਾਣੇਦਾਰ ਬਾਜਵਾ ਅਪਣੀ ਇਕ ਵੀਡੀਓ ਨੂੰ ਲੈ ਕੇ ਖ਼ੁਦ ਵੀ ਕੁੜਿੱਕੀ ਵਿਚ ਫ਼ਸਦੇ ਨਜ਼ਰ ਆ ਰਹੇ ਨੇ........ਕਿਉਂਕਿ ਇਸ ਵੀਡੀਓ ਵਿਚ ਕਾਂਗਰਸੀ ਉਮੀਦਵਾਰ 'ਤੇ ਪਰਚਾ ਦਰਜ ਕਰਨ ਵਾਲਾ ਥਾਣੇਦਾਰ ਕਥਿਤ ਤੌਰ 'ਤੇ ਇਕ ਪੰਜ ਤਾਰਾ ਹੋਟਲ ਵਿਚ ਬੈਠਾ ਦਸਿਆ ਜਾ ਰਿਹਾ ਏ ਅਤੇ ਉਸ ਨਾਲ ਇਕ ਔਰਤ ਵੀ ਨਜ਼ਰ ਆ ਰਹੀ ਏ।
ਵਿਰੋਧੀਆਂ ਵਲੋਂ ਦੋਸ਼ ਲਗਾਇਆ ਜਾ ਰਿਹਾ ਏ ਕਿ ਕਾਂਗਰਸੀ ਉਮੀਦਵਾਰ ਲਾਡੀ 'ਤੇ ਪਰਚਾ ਕਰਨ ਵਾਲੇ ਦਿਨ ਥਾਣੇਦਾਰ ਪਰਮਿੰਦਰ ਬਾਜਵਾ ਇਕ ਪੰਜਤਾਰਾ ਹੋਟਲ ਦੇ ਕਮਰਾ ਨੰਬਰ 306 ਵਿਚ ਰੁਕਿਆ ਸੀ। ਹੋਟਲ ਦੇ CCTV ਕੈਮਰਿਆਂ ਵਿਚ ਰਿਕਾਰਡ ਹੋਈ ਫੁਟੇਜ ਵਿਚ ਵੀ ਉਸ ਦੇ ਹੋਟਲ ਵਿਚ ਜਾਣ ਦਾ ਦ੍ਰਿਸ਼ ਸਾਫ਼ ਦੇਖਿਆ ਜਾ ਸਕਦਾ ਏ....ਜਦੋਂ ਉਹ ਇਕ ਲੜਕੀ ਦੇ ਨਾਲ ਹੋਟਲ ਦੇ ਕਮਰਾ ਨੰਬਰ 306 ਵਿਚ ਦਾਖ਼ਲ ਹੁੰਦਾ ਦਿਖਾਈ ਦਿੰਦਾ ਏ।
ਪਰਚਾ ਦਰਜ ਕਰਨ ਤੋਂ ਬਾਅਦ ਥਾਣੇਦਾਰ ਪਰਮਿੰਦਰ ਬਾਜਵਾ ਦਾ ਇਸ ਕਦਰ ਹੋਟਲ ਵਿਚ ਰੁਕਣਾ ਕਈ ਤਰ੍ਹਾਂ ਦੇ ਵੱਡੇ ਸਵਾਲ ਖੜ੍ਹੇ ਕਰਦਾ ਏ। ਫਿ਼ਲਹਾਲ ਇਸ ਮਾਮਲੇ ਨਾਲ ਸ਼ਾਹਕੋਟ ਹੀ ਨਹੀਂ, ਬਲਕਿ ਪੂਰੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਏ....ਹੁਣ ਦੇਖਣਾ ਹੋਵੇਗਾ ਇਹ ਮਾਮਲਾ ਕਿਸ ਕਰਵਟ ਰੰਗ ਬਦਲਦਾ ਏ......ਕਿਉਂਕਿ ਸ਼ਾਹਕੋਟ ਦੀ ਜ਼ਿਮਨੀ ਚੋਣ ਵੀ ਐਨ ਸਿਰ 'ਤੇ ਆ ਚੁੱਕੀ ਏ।