ਜਲੰਧਰ: ਲਵਲੀ ਆਟੋ ‘ਤੇ ਚੱਲੀ ਗੋਲੀ, ਇਕ ਨੌਜਵਾਨ ਮਰਿਆ
ਜਲੰਧਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਇੱਥੇ ਨਕੋਦਰ ਚੌਂਕ ‘ਤੇ ਮੌਜੂਦ ਲਵਲੀ ਆਟੋ...
Murder Case 
 		 		ਜਲੰਧਰ : ਜਲੰਧਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਇੱਥੇ ਨਕੋਦਰ ਚੌਂਕ ‘ਤੇ ਮੌਜੂਦ ਲਵਲੀ ਆਟੋ ‘ਚ ਗੋਲੀ ਚੱਲਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਗੋਲੀ ਮੁੰਡੇ ਤੇ ਕੁੜੀ ਨੂੰ ਲੱਗੀ ਹੈ ਜਿਸ ਤੋਂ ਬਾਅਦ ਮੁੰਡੇ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਕੁੜੀ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਜਵਾਨ ਨੇ ਲਵਲੀ ਆਟੋ ਦੀ ਸੇਲਸ ਗਰਲ ਨੂੰ ਪਹਿਲਾਂ ਗੋਲੀਆਂ ਮਾਰੀ ਅਤੇ ਫਿਰ ਆਪਣੇ ਆਪ ਵੀ ਗੋਲੀ ਮਾਰਕੇ ਖੁਦਕੁਸ਼ੀ ਕਰ ਲਈ। ਜਵਾਨ ਦੀ ਪਹਿਚਾਣ ਕਰਤਾਰਪੁਰ ਦੇ ਰਹਿਣ ਵਾਲੇ ਮਨਪ੍ਰੀਤ ਦੇ ਰੂਪ ਵਿੱਚ ਹੋਈ ਹੈ। ਜਾਣਕਾਰੀ ਮੁਤਾਬਕ ਲਵਲੀ ਆਟੋ ਅੰਦਰ ਲੰਚ ਟਾਇਮ ਚੱਲ ਰਿਹਾ ਸੀ।
ਸੀਮਾ ਆਪਣੀਆਂ ਜਮਾਤ ਦੀਆਂ ਕੁੜੀਆਂ ਨਾਲ ਕੰਟੀਨ ‘ਚ ਬੈਠੀ ਸੀ। ਉਦੋਂ ਉਕਤ ਜਵਾਨ ਆਇਆ ਅਤੇ ਉਸ ਨੇ ਉਸਨੂੰ ਗੋਲੀਆਂ ਮਾਰੀਆਂ ਅਤੇ ਫਿਰ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਜਿਸ ਵਜੋਂ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।