ਪੰਜਾਬ 'ਚ ਫਸੇ ਲੋਕਾਂ ਨੂੰ ਵਾਪਸ ਜੱਦੀ ਸੂਬਿਆਂ ਵਿਚ ਭੇਜਣ ਲਈ ਮੁਹਿੰਮ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ 'ਚ ਫਸੇ ਲੋਕਾਂ ਨੂੰ ਵਾਪਸ ਜੱਦੀ ਸੂਬਿਆਂ ਵਿਚ ਭੇਜਣ ਲਈ ਮੁਹਿੰਮ ਜਾਰੀ

Bus service
ਐਸ ਏ ਐਸ ਨਗਰ ਤੋਂ 411 ਲੋਕਾਂ ਨੂੰ ਉਤਰਾਖੰਡ ਅਤੇ ਜੰਮੂ ਕਸਮੀਰ ਭੇਜਿਆ


ਐਸ ਏ ਐਸ ਨਗਰ, 5 ਮਈ (ਸੁਖਦੀਪ ਸਿੰਘ ਸੋਈਂ) ਦੂਜੇ ਰਾਜਾਂ ਦੇ ਪੰਜਾਬ ਵਿਚ ਫਸੇ ਲੋਕਾਂ ਨੂੰ ਵਾਪਸ ਭੇਜਣ ਦੀ ਮੁਹਿੰਮ ਦਾ ਅੱਜ ਦੂਸਰੇ ਦਿਨ ਦਾਖ਼ਲ ਹੋ ਗਿਆ। ਕੁਲ 411 ਲੋਕਾਂ ਨੂੰ ਮੁਹਾਲੀ ਅਤੇ ਖਰੜ ਤੋਂ 14 ਬਸਾਂ ਵਿਚ ਉਤਰਾਖੰਡ ਅਤੇ ਜੰਮੂ-ਕਸਮੀਰ ਵਾਪਸ ਭੇਜਿਆ ਗਿਆ। ਇਹ ਪ੍ਰਗਟਾਵਾ ਗਿਰੀਸ ਦਿਆਲਨ, ਡਿਪਟੀ ਕਮਿਸਨਰ ਐਸ.ਏ.ਐਸ. ਨਗਰ ਨੇ ਕੀਤਾ।

ਐਸ ਏ ਐਸ ਨਗਰ ਤੋਂ 411 ਲੋਕਾਂ ਨੂੰ ਉਤਰਾਖੰਡ ਅਤੇ ਜੰਮੂ ਕਸਮੀਰ ਭੇਜਿਆਉਨਾਂ ਕਿਹਾ ਕਿ ਫਸੇ ਹੋਏ ਲੋਕਾਂ ਨੂੰ ਘਰ ਵਾਪਸ ਜਾਣ ਤੋਂ ਪਹਿਲਾਂ ਡਾਕਟਰੀ ਪ੍ਰਕਿਰਿਆ ਦੇ ਹਿੱਸੇ ਵਜੋਂ ਉਹਨਾਂ ਦੀ ਚੰਗੀ ਤਰਾਂ ਸਕ੍ਰਿਨਿੰਗ ਕੀਤੀ ਗਈ ਸੀ। ਸਕ੍ਰੀਨਿੰਗ ਪ੍ਰਕਿਰਿਆ ਅਤੇ ਬਸਾਂ ਵਿਚ ਸਵਾਰ ਹੋਣ ਸਮੇਂ ਸਮਾਜਕ ਦੂਰੀ ਦੇ ਨਿਯਮਾਂ ਨੂੰ ਵੀ ਸਖਤੀ ਨਾਲ ਪਾਲਣ ਕੀਤੀ ਗਈ। ਕੁਲ 116 ਵਿਅਕਤੀਆਂ ਨੂੰ ਮੁਹਾਲੀ ਤੋਂ ਜੰਮੂ-ਕਸਮੀਰ ਲਈ 4 ਬਸਾਂ ਵਿਚ ਵਾਪਸ ਭੇਜਿਆ ਗਿਆ ਜਦੋਂਕਿ ਖਰੜ ਤੋਂ ਕੁੱਲ 72 ਵਿਅਕਤੀਆਂ ਨੂੰ 3 ਬਸਾਂ ਰਾਹੀਂ ਭੇਜਿਆ ਗਿਆ। ਉਤਰਾਖੰਡ ਸਬੰਧੀ, ਕੁੱਲ 223 ਲੋਕ ਸੱਤ ਬੱਸਾਂ ਵਿਚ ਸਵਾਰ ਹੋ ਕੇ ਮੋਹਾਲੀ ਤੋਂ ਵਾਪਸ ਘਰ ਰਵਾਨਾ ਹੋਏ।