ਨਿਤਿਨ ਗਡਕਰੀ ਗੁਰੂ ਨਗਰੀ ਨੂੰ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਪ੍ਰਾਜੈਕਟ 'ਚ ਸ਼ਾਮਲ ਕਰਨ: ਡਾਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਸਾਬਕਾ ਮੁੱਖ ਸੰਸਦੀ ਸਕੱਤਰ ਨੇ ਕੌਮਾਂਤਰੀ ਪ੍ਰਸਿੱਧ ਸੱਚਖੰਡ ਹਰਿਮੰਦਰ ਸਾਹਿਬ ਵਰਗੇ ਮਹਾਨ

File Photo

ਅੰਮ੍ਰਿਤਸਰ, 5 ਮਈ (ਸੁਖਵਿੰਦਰਜੀਤ ਸਿੰਘ ਬਹੋੜੂ): ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਸਾਬਕਾ ਮੁੱਖ ਸੰਸਦੀ ਸਕੱਤਰ ਨੇ ਕੌਮਾਂਤਰੀ ਪ੍ਰਸਿੱਧ ਸੱਚਖੰਡ ਹਰਿਮੰਦਰ ਸਾਹਿਬ ਵਰਗੇ ਮਹਾਨ ਮੁਕੱਦਸ ਸਥਾਨ ਨੂੰ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਪ੍ਰੋਜੈਕਟ ਚੋ ਬਾਹਰ ਕੱਢਣ ਵਿਰੋਧ ਭਾਰਤ ਦੇ ਜਹਾਜ਼ਰਾਨੀ ਤੇ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿੱਖ ਤੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਨਾਲ ਦੇਸ਼ ਵਿਦੇਸ਼ ਚ ਰਹਿੰਦੇ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ।

ਡਾ ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ ਸਿੱਖਾਂ ਦਾ ਮੱਕਾ ਹੈ, ਇਥੇ ਲੱਖਾਂ ਸ਼ਰਧਾਲੂ, ਵਪਾਰੀ ਤੇ ਸੈਲਾਨੀ ਦੇਸ਼ ਵਿਦੇਸ਼ ਤੋ ਰੋਜ਼ਾਨਾ ਪਹੁੰਚਦੇ ਹਨ ਤੇ ਇਥੋ ਦੀ ਅਰਥਾ ਵਿਵਸਥਾ ਨੂੰ ਮਜ਼ਬੂਤ ਕਰਦੇ ਹਨ। ਡਾ. ਸਿੱਧੂ ਨੇ ਗਡਕਰੀ ਨੂੰ ਅਪੀਲ ਕੀਤੀ ਕਿ ਉਹ ਸਿੱਖਾਂ, ਵਪਾਰੀਆਂ , ਸੈਲਾਨੀਆਂ ਅਤੇ ਹੋਟਲ ਸਨਅਤਕਾਰਾਂ ਦੀਆਂ ਭਾਵਨਾਵਾਂ ਦੇ ਮੱਦੇਨਜਰ , ਅੰਮ੍ਰਿਤਸਰ ਵਰਗੇ ਧਾਰਮਿਕ ਤੇ ਵਪਾਰਕ ਸ਼ਹਿਰ ਨੂੰ ਉਕਤ ਪ੍ਰੋਜੈਕਟ ਵਿੱਚ ਸ਼ਾਮਲ ਕੀਤਾ ਜਾਵੇ।

ਇਸ ਤੋ ਇਲਾਵਾ ਡਾ ਨਵਜੋਤ ਕੌਰ ਨੇ ਜੰਡਿਆਲਾ ਗੁਰੂ ਸਥਿਤ ਤਾਂਬੇ ਤੇ ਪਿੱਤਲ ਦੇ ਭਾਂਡੇ ਬਣਾਉਣ ਵਾਲੇ ਕਾਰੀਗਰਾਂ ਦੇ 200 ਪਰਿਵਾਰਾਂ ਨੂੰ ਰਾਸ਼ਨ ਕਿੱਟ ਵੰਡਦਿਆਂ ਕਿਹਾ ਕਿ ਅੱਜ ਹੀ ਉਨਾ ਨੂੰ ਪਤਾ ਲੱਗਾ ਸੀ ਕਿ ਕਰੋਨਾ ਤੇ ਕਰਫਿਊ ਕਾਰਨ ਉਹ ਰੋਜ਼ੀ ਰੋਟੀ ਤੋ ਆਤਰ ਘਰ ਬੈਠੇ ਹਨ। ਰਾਸ਼ਨ ਕਿੱਟ ਵਿੱਚ ਆਟਾ,ਚਾਵਲ,ਦਾਲਾਂ ਸਰੋ ਦਾ ਤੇਲ, ਖੰਡ ਅਤੇ ਹੋਰ ਰਸੋਈ ਦਾ ਸਮਾਨ ਵੰਡਦਿਆਂ ਉਨਾ ਨੂੰ ਭਰੋਸਾ ਦਵਾਇਆ ਕਿ ਆਉਣ ਵਾਲੇ ਸਮੇ ਵਿੱਚ ਉਨਾ ਨੂੰ ਕੋਈ ਵੀ ਮੁਸ਼ਕਲ ਨਹੀ ਆਉਣ ਦਿੱਤੀ ਜਾਵੇਗੀ। ਡਾ ਸਿੱਧੂ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਦੱਸਿਆ ਕਿ ਉਹ ਨਿੱਜ਼ੀ ਤੌਰ ਤੇ ਮਦਦ ਕਰਨ ਆਏ ਹਨ। ਜੋ ਮੇਰਾ ਇਨਸਾਨੀਅਤ ਤੋਰ ਤੇ ਫਰਜ ਬਣਦਾ ਹੈ।