ਪਿਤਰੀ ਸੂਬਿਆਂ ਨੂੰ ਜਾਣ ਵਾਲੇ 1642 ਪ੍ਰਵਾਸੀ ਮਜ਼ਦੂਰਾਂ ਦੀ ਕੀਤੀ ਮੈਡੀਕਲ ਸਕਰੀਨਿੰਗ: ਨੋਡਲ ਅਫ਼ਸਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਤਰੀ ਸੂਬਿਆਂ ਨੂੰ ਜਾਣ ਵਾਲੇ 1642 ਪ੍ਰਵਾਸੀ ਮਜ਼ਦੂਰਾਂ ਦੀ ਕੀਤੀ ਮੈਡੀਕਲ ਸਕਰੀਨਿੰਗ: ਨੋਡਲ ਅਫ਼ਸਰ

ਮਿਊਂਸਪਲ ਪਾਰਕ 'ਚ ਪ੍ਰਵਾਸੀ ਮਜ਼ਦੂਰਾਂ ਦੀ ਮੈਡੀਕਲ ਸਕਰੀਨਿੰਗ ਦੀ ਜਾਂਚ ਕਰਦੀ ਹੋਈ ਡਾਕਟਰਾਂ ਦੀ ਟੀਮ।

ਖਰੜ, 5 ਮਈ (ਪੰਕਜ ਚੱਢਾ): ਪਿਤਰੀ ਵੱਖ ਵੱਖ ਸੂਬਿਆਂ ਨੂੰ ਜਾਣ ਵਾਲੇ ਪ੍ਰਵਾਸੀ ਮਜ਼ਦੂਰਾਂ ਦਾ ਮੈਡੀਕਲ ਸਕਰੀਨਿੰਗ ਕਰਨ ਲਈ ਮਿਊਂਸਪਲ ਪਾਰਕ ਖਰੜ ਵਿਖੇ ਪ੍ਰਸਾਸ਼ਨ ਖਰੜ ਵਲੋਂ  ਕੈਂਪ ਲਗਾਇਆ ਗਿਆ।

ਨੋਡਲ ਅਫ਼ਸਰ ਪੁਨੀਤ ਬਾਂਸਲ, ਤਹਿਸੀਲਦਾਰ ਮਨਦੀਪ ਸਿੰਘ ਢਿੱਲੋਂ ਨੇ ਦਸਿਆ ਕਿ ਸਿਵਲ ਹਸਪਤਾਲ ਖਰੜ ਦੇ ਐਸ.ਐਮ.ਓ. ਡਾ. ਤਰਸੇਮ ਸਿੰਘ ਦੀ ਅਗਵਾਈ ਵਾਲੀ ਟੀਮ ਵਿਚ ਡਾ. ਸੀ.ਪੀ. ਸਿੰਘ, ਡਾ. ਧਰਮਿੰਦਰ ਸਿੰਘ, ਨਰਿੰਦਰ ਸਿੰਘ ਮਾਨ, ਡਾ. ਸਤਿੰਦਰ ਕੌਰ ਸਮੇਤ ਹੋਰ ਟੀਮ ਸਟਾਫ਼ ਵਲੋਂ 1642 ਪ੍ਰਵਾਸੀ ਮਜ਼ਦੂਰਾਂ ਦੀ ਸਕਰੀਨਿੰਗ ਕੀਤੀ ਗਈ। ਉਨ੍ਹਾਂ ਦਸਿਆ ਕਿ ਇਨ੍ਹਾਂ ਪਵਾਸੀ ਮਜ਼ਦੂਰਾਂ ਦਾ ਚੈਕਅੱਪ ਕਰਨ ਤੋਂ ਬਾਅਦ ਇਨ੍ਹਾਂ ਨੂੰ ਪਿਤਰੀ ਸੂਬਿਆਂ ਵਿਚ ਜਾਣ ਲਈ ਮੈਡੀਕਲ ਚੈੱਕਅਪ ਸਲਿੱਪ ਜਾਰੀ ਕੀਤੀ ਗਈ ਹੈ ਅਤੇ ਇਨ੍ਹਾਂ ਸਾਰਿਆਂ ਵਲੋਂ ਆਨਲਾਈਨ ਅਪਲਾਈ ਕੀਤਾ ਗਿਆ ਸੀ।

 ਆਉਣ ਵਾਲੇ ਦਿਨਾਂ ਉਨ੍ਹਾਂ ਨੂੰ ਅਪਣੇ ਅਪਣੇ ਪਿਤਰੀ ਸੂਬਿਆਂ ਲਈ ਭੇਜਿਆ ਜਾਵੇਗਾ। ਡੀ.ਐਸ.ਪੀ. ਖਰੜ ਪਾਲ ਸਿੰਘ, ਥਾਣਾ ਸਿਟੀ ਖਰੜ ਦੇ ਐਸ.ਐਚ.ਓ. ਇੰਸਪੈਕਟਰ ਭਗਵੰਤ ਸਿੰਘ ਨੇ ਵੀ ਮੌਕੇ 'ਤੇ ਜਾਇਜ਼ਾ ਲਿਆ।

 ਇਸ ਮੌਕੇ ਸਿਖਲਾਈ ਅਧੀਨ ਤਹਿਸੀਲਦਾਰ ਦਿਵਿਆ ਸਿੰਗਲਾ, ਰਣਵਿੰਦਰ ਸਿੰਘ, ਪਿਆਰਾ ਸਿੰਘ, ਹਰਵਿੰਦਰ ਸਿੰਘ ਪੋਹਲੀ, ਦਲਜੀਤ ਸਿੰਘ,  ਲਾਇਨਜ ਕਲੱਬ ਖਰੜ ਸਿਟੀ ਦੇ ਗੁਰਮੁੱਖ ਸਿੰਘ ਮਾਨ, ਸੁਭਾਸ ਅਗਰਵਾਲ, ਹਰਬੰਸ ਸਿੰਘ, ਅਦਿਤਿਆ ਕੌਸ਼ਲ, ਪਰਮਜੀਤ ਸਿੰਘ ਚੋਧਰੀ ਆਦਿ ਹਾਜ਼ਰ ਸਨ।