ਪੀਜੀਆਈ 'ਚ ਕੋਰੋਨਾ ਦੇ ਮਰੀਜ਼ਾਂ 'ਤੇ ਪਲਾਜ਼ਮਾ ਥੈਰੇਪੀ ਦਾ ਪ੍ਰੀਖਣ ਹੋਇਆ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੀਜੀਆਈ ਵਿਚ ਕੋਰੋਨਾ ਮਰੀਜ਼ਾਂ ਤੇ ਪਲਾਜ਼ਮਾਂ ਥੈਰੇਪੀ ਦਾ ਪ੍ਰੀਖ਼ਣ ਸ਼ੁਰੂ ਕਰ ਦਿਤਾ ਗਿਆ ਹੈ।

File Photo

ਚੰਡੀਗੜ੍ਹ, 5 ਮਈ (ਤਰੁਣ ਭਜਨੀ): ਪੀਜੀਆਈ ਵਿਚ ਕੋਰੋਨਾ ਮਰੀਜ਼ਾਂ ਤੇ ਪਲਾਜ਼ਮਾਂ ਥੈਰੇਪੀ ਦਾ ਪ੍ਰੀਖ਼ਣ ਸ਼ੁਰੂ ਕਰ ਦਿਤਾ ਗਿਆ ਹੈ। ਪੀਜੀਆਈ ਵਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਬੀਤੇ ਸ਼ੁਕਰਵਾਰ ਪੀਜੀਆਈ ਨੂੰ ਮਰੀਜ਼ਾਂ ਤੇ ਪਲਾਜ਼ਮਾ ਥੈਰੇਪੀ ਦੇ ਪ੍ਰੀਖਣ ਦੀ ਮਨਜੂਰੀ ਮਿਲ ਗਈ ਸੀ। ਜਿਸਦੇ ਬਾਅਦ ਮੰਗਲਵਾਰ ਇਸਦਾ ਪ੍ਰੀਖਣ ਸ਼ੁਰੂ ਕਰ ਦਿਤਾ ਗਿਆ ਹੈ। ਪੀਜੀਆਈ ਮੁਤਾਬਕ ਇਹ ਪਲਾਜ਼ਮਾ ਦਾ ਪ੍ਰੀਖ਼ਣ ਉਨ੍ਹਾ ਮਰੀਜ਼ਾਂ ਤੇ ਕੀਤਾ ਜਾਵੇਗਾ, ਜਿਨ੍ਹਾ ਮਰੀਜ਼ਾਂ ਦੀ ਹਾਲਾਤ ਕਾਫ਼ੀ ਗੰਭੀਰ ਬਣੀ ਹੋਈ ਹੈ ਅਤੇ ਜੋ ਮਰੀਜ਼ ਵੈਂਟੀਲੇਟ ਤੇ ਹਨ।

ਹਾਲਾਂਕਿ ਡਾਕਟਰਾਂ ਨੇ ਇਸਦੇ ਸਫ਼ਲ ਹੋਣ ਵਾਰੇ ਕਿਹਾ ਕਿ ਫਿਲਹਾਲ ਇਸ ਵਾਰੇ ਬਹੁਤਾ ਕੁੱਝ ਨਹੀ ਕਿਹਾ ਜਾ ਸਕਦਾ ਹੈ। ਪ੍ਰੀਖਣ ਪੁਰਾ ਹੋਣ ਤੋਂ ਬਾਅਦ ਹੀ ਇਸਦੇ ਨਤੀਜਿਆ ਬਾਰੇ ਦਸਿਆ ਜਾ ਸਕਦਾ ਹੈ। ਇਹ ਪ੍ਰੀਖ਼ਣ ਪੀਜੀਆਈ ਦੇ ਅੰਦਰੂਨੀ ਮੈਡੀਸਨ ਵਿਭਾਗ, ਐਨਸਥੀਸੀਥਆ, ਇੰਟੈਂਸਿਵ ਕੇਅਰ, ਟਰਾਂਸਫੁਜ਼ਨ ਮੈਡੀਸਨ, ਐਂਡੋਕਰੋਨਾਲਜ਼ੀ, ਵਿਰਾਲੋਜ਼ੀ ਅਤੇ ਕੰਮਊਨਿਟੀ ਮੈਡੀਸਨ ਵਿਭਾਗ ਦੇ ਡਾਕਟਰ ਮਿਲਣ ਕੇ ਕਰਨਗੇ।

ਇਨ੍ਹਾ ਵਿਭਾਗਾਂ ਦੇ ਡਾਕਟਰ ਉਨ੍ਹਾ ਮਰੀਜ਼ਾਂ ਨਾਲ ਸੰਪਰਕ ਕਰ ਰਹੇ ਹਨ, ਜੋ ਮਰੀਜ਼ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਜਿਕਰਯੋਗ ਹੈ ਕਿ ਕੋਰੋਨਾ ਵਾਇਰਸ ਦਾ ਪਹਿਲਾ ਪਲਾਜਮਾ ਪ੍ਰੀਖ਼ਣ ਦੇਸ਼ ਵਿਚ ਸਫਲ ਹੋ ਚੁੱਕਾ ਹੈ। ਦਿੱਲੀ ਦੇ ਸਾਕੇਤ ਸਥਿਤ ਮੈਕਸ ਹਸਪਤਾਲ ਵਿਚ ਭਰਤੀ ਮਰੀਜ ਉਤੇ ਪਲਾਜਮਾ ਤਕਨੀਕ ਦੀ ਵਰਤੋ ਕੀਤੀ ਗਈ ਸੀ।  ਜਿਸਦੇ ਬਾਅਦ ਮਰੀਜ ਦੀ ਹਾਲਤ ਕਾਫ਼ੀ ਬਿਹਤਰ ਹੋ ਗਈ ਸੀ।

ਕੀ ਹੈ ਪਲਾਜ਼ਮਾ ਥੈਰੇਪੀ
ਕੋਰੋਨਾ ਵਾਇਰਸ ਦੇ ਮਰੀਜ਼ ਦੇ ਪਰਵਾਰ ਦੀ ਸਹਿਮਤੀ ਨਾਲ ਪਲਾਜ਼ਮਾ ਤਕਨੀਕ ਦਾ ਪ੍ਰੀਖਣ ਕੀਤਾ ਜਾਂਦਾ ਹੈ। ਇਸ ਪ੍ਰੀਖ਼ਣ ਦੇ ਜਰਿਏ ਕੋਰੋਨਾ ਪਾਜੇਟਿਵ ਮਰੀਜ਼ ਨੂੰ ਖ਼ੂਨ ਚੜ੍ਹਾਇਆ ਜਾਂਦਾ ਹੈ। ਇਸ ਦੇ ਲਈ ਉਨ੍ਹਾਂ ਲੋਕਾਂ ਦਾ ਖ਼ੂਨ ਲਿਆ ਜਾਂਦਾ ਹੈ ਜੋ ਪਹਿਲਾਂ ਕੋਰੋਨਾ ਪਾਜ਼ੇਟਿਵ ਹੋਏ ਹੋਣ ਅਤੇ ਹੁਣ ਠੀਕ ਹੋ ਕੇ ਹਸਪਤਾਲ ਤੋਂ ਛੁੱਟੀ ਲੈ ਚੁੱਕੇ ਹੋਣ।

ਮਾਹਰਾਂ ਅਨੁਸਾਰ ਇਕ ਵਿਅਕਤੀ ਦੇ ਖ਼ੂਨ ਤੋਂ ਵਧ ਤੋਂ ਵਧ 800 ਮਿਲੀਲੀਟਰ ਪਲਾਜ਼ਮਾ ਲਿਆ ਜਾ ਸਕਦਾ ਹੈ। ਉਥੇ ਹੀ ਕੋਰੋਨਾ ਤੋਂ ਬੀਮਾਰ ਮਰੀਜ਼ ਦੇ ਸਰੀਰ ਵਿਚ ਐਂਟੀਬਾਡੀਜ਼ ਪਾਉਣ ਲਈ ਲਗਭਗ 200 ਮਿਲੀਲੀਟਰ ਤਕ ਪਲਾਜ਼ਮਾ ਚੜ੍ਹਾਇਆ ਜਾ ਸਕਦਾ ਹੈ। ਇਸ ਤਰ੍ਹਾਂ ਇਕ ਠੀਕ ਹੋ ਚੁਕੇ ਵਿਅਕਤੀ ਦਾ ਪਲਾਜ਼ਮਾ 3 ਤੋਂ 4 ਲੋਕਾਂ ਦੇ ਇਲਾਜ ਵਿਚ ਮਦਦਗਾਰ ਹੋ ਸਕਦਾ ਹੈ।