ਔਰਤ ਵਲੋਂ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਪੁਲਿਸ ਚੌਂਕੀ ਬੇਲਾ ਅਧੀਨ ਪੈਂਦੇ ਪਿੰਡ ਸਿਲੋਮਾਸਕੋ ਦੀ ਇਕ ਵਿਆਹੁਤਾ ਔਰਤ ਨੇ ਪਿੰਡ ਭੋਜੇਮਾਜਰਾ ਵਿਖੇ

File Photo

ਬੇਲਾ, 5 ਮਈ (ਪਰਵਿੰਦਰ ਸਿੰਘ ਸੰਧੂ) :  ਪੁਲਿਸ ਚੌਂਕੀ ਬੇਲਾ ਅਧੀਨ ਪੈਂਦੇ ਪਿੰਡ ਸਿਲੋਮਾਸਕੋ ਦੀ ਇਕ ਵਿਆਹੁਤਾ ਔਰਤ ਨੇ ਪਿੰਡ ਭੋਜੇਮਾਜਰਾ ਵਿਖੇ ਨਹਿਰ ਸਰਹਿੰਦ ਦੇ ਪੁਲ ਉਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲੀਸ ਚੌਂਕੀ ਬੇਲਾ ਦੇ ਇੰਚਾਰਜ਼ ਸੋਹਣ ਸਿੰਘ ਨੇ ਦਸਿਆ ਕਿ ਮ੍ਰਿਤਕ ਸਰਬਜੀਤ ਕੌਰ (40) ਪਿੰਡ ਸਿਲੋਮਾਸਕੋ ਦੇ ਪਤੀ ਹਰਜਿੰਦਰ ਸਿੰਘ ਨੇ ਬਿਆਨ ਦਰਜ ਕਰਵਾਇਆ ਹੈ ਕਿ ਉਹ ਅਪਣੀ ਪਤਨੀ ਸਰਬਜੀਤ ਕੌਰ ਨਾਲ ਸਕੂਟਰੀ 'ਤੇ ਚਮਕੌਰ ਸਾਹਿਬ ਨੂੰ ਦਵਾਈ ਲੈਣ ਲਈ ਜਾ ਰਹੇ ਸਨ

ਕਿਉਂਕਿ ਉਸ ਦੀ ਪਤਨੀ ਪਿਛਲੇ ਕਈ ਸਾਲਾਂ ਤੋਂ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ। ਜਦੋਂ ਉਹ ਨਹਿਰ ਦੇ ਪੁਲ 'ਤੇ ਪੁੱਜੇ ਤਾਂ ਉਸ ਦੀ ਪਤਨੀ ਨੇ ਕਿਹਾ ਕਿ ਉਸ ਦੀ ਚੱਪਲ ਡਿੱਗ ਗਈ ਹੈ, ਜਦੋਂ ਉਸ ਨੇ ਸਕੂਟਰੀ ਰੋਕੀ ਤਾਂ ਉਸ ਦੀ ਪਤਨੀ ਨੇ ਇਕ ਦਮ ਹੀ ਨਹਿਰ ਵਿਚ ਛਾਲ ਮਾਰ ਦਿਤੀ। ਜਦੋਂ ਮੌਕੇ 'ਤੇ ਖੜ੍ਹੇ ਲੋਕਾਂ ਨੇ ਨਹਿਰ ਵਿਚੋਂ ਉਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸ ਮੌਤ ਹੋ ਚੁੱਕੀ ਸੀ। ਪੁਲੀਸ ਨੇ ਮ੍ਰਿਤਕ ਔਰਤ ਦੇ ਪਿਤਾ ਦੇ ਬਿਆਨਾਂ ਅਨੁਸਾਰ ਕਾਰਵਾਈ ਕਰ ਕੇ ਲਾਸ਼ ਪਰਵਾਰਕ ਮੈਂਬਰਾਂ ਹਵਾਲੇ ਕਰ ਦਿਤੀ ਹੈ।