72 ਘੰਟੇ ਬੀਤ ਜਾਣ 'ਤੇ ਮ੍ਰਿਤਕ ਦੀ ਨਹੀਂ ਹੋਈ ਕੋਈ ਸ਼ਨਾਖ਼ਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨ ਸਥਾਨਕ ਕਸਬੇ ਅੰਦਰ ਦਾਣਾ ਮੰਡੀ ਨੇੜੇ ਜੀ ਟੀ ਰੋਡ ਕੰਢੇ ਵਾਸੀਆਂ-ਝੁੱਗੀਆਂ ਵਿਚ ਇਕ ਮੰਗਤੇ ਦੀ ਦਿੱਖ ਵਰਗੇ ਵਿਅਕਤੀ ਨੇ ਝੁੱਗੀ ਦੇ ਅੰਦਰ ਹੀ ਫਾਹਾ

File Photo

ਰਈਆ 5 ਮਈ (ਰਣਜੀਤ ਸਿੰਘ ਸੰਧੂ): ਬੀਤੇ ਦਿਨ ਸਥਾਨਕ ਕਸਬੇ ਅੰਦਰ ਦਾਣਾ ਮੰਡੀ ਨੇੜੇ ਜੀ ਟੀ ਰੋਡ ਕੰਢੇ ਵਾਸੀਆਂ-ਝੁੱਗੀਆਂ ਵਿਚ ਇਕ ਮੰਗਤੇ ਦੀ ਦਿੱਖ ਵਰਗੇ ਵਿਅਕਤੀ ਨੇ ਝੁੱਗੀ ਦੇ ਅੰਦਰ ਹੀ ਫਾਹਾ ਲੈ ਕੇ ਖ਼ੁਦਕਸ਼ੀ ਕਰ ਲਈ ਸੀ ਜਿਸ ਦੀ ਲਾਸ਼ ਪੁਲਿਸ ਨੇ 72 ਘੰਟਿਆਂ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਪਛਾਣ ਲਈ ਰੱਖ ਦਿਤੀ ਸੀ। ਪਰ 72 ਘੰਟੇ ਬੀਤ ਜਾਣ ਤੋਂ ਬਾਅਦ ਵੀ ਕੋਈ ਵੀ ਲਾਸ਼ ਦੀ ਸ਼ਨਾਖਤ ਨਾ ਹੋ ਸਕੀ। ਜਿਸ ਦੀ ਕਾਰਵਾਈ ਕਰਦੇ ਹੋਏ ਚੌਂਕੀ ਇੰਚਾਰਜ ਚਰਨ ਸਿੰਘ ਭਲਵਾਨ ਨੇ ਲਾਸ਼ ਨੂੰ ਅੰਮ੍ਰਿਤਸਰ ਭੇਜ ਦਿਤਾ ਹੈ ਉਨ੍ਹਾਂ ਦਸਿਆ ਕਿ ਅੰਮ੍ਰਿਤਸਰ ਵਿਖੇ ਮ੍ਰਿਤਕ ਦਾ ਅੰਤਮ ਸਸਕਾਰ ਕਰ ਦਿਤਾ ਜਾਵੇਗਾ।