ਵਿਆਹੁਤਾ ਨਾਲ ਬਲਾਤਕਾਰ ਕਰਨ ਵਾਲੇ ਵਿਰੁਧ ਕੇਸ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਆਹੁਤਾ ਔਰਤ ਨਾਲ ਜਬਰਨ ਬਲਾਤਕਾਰ ਕਰਨ ਵਾਲੇ ਇਕ ਵਿਅਕਤੀ ਵਿਰੁਧ ਥਾਣਾ ਧਾਰੀਵਾਲ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ। ਪਿੰਡ ਕਲਿਆਣਪੁਰ

File Photo

ਧਾਰੀਵਾਲ, 5 ਮਈ (ਇੰਦਰ ਜੀਤ): ਵਿਆਹੁਤਾ ਔਰਤ ਨਾਲ ਜਬਰਨ ਬਲਾਤਕਾਰ ਕਰਨ ਵਾਲੇ ਇਕ ਵਿਅਕਤੀ ਵਿਰੁਧ ਥਾਣਾ ਧਾਰੀਵਾਲ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ। ਪਿੰਡ ਕਲਿਆਣਪੁਰ ਦੀ ਰਹਿਣ ਵਾਲੀ ਪੀੜਤ ਨੇ ਥਾਣਾ ਧਾਰੀਵਾਲ ਦੀ ਪੁਲਿਸ ਨੂੰ ਦਸਿਆ ਕਿ ਬੀਤੀ ਰਾਤ ਉਹ ਅਪਣੇ ਛੋਟੇ ਲੜਕੇ ਨਾਲ ਕਮਰੇ ਵਿਚ ਸੁੱਤੀ ਹੋਈ ਸੀ

ਕਿ ਰਾਤ ਕਰੀਬ ਡੇਢ ਵਜੇ ਹਰਪਾਲ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਕਲਿਆਣਪੁਰ ਕੰਧ ਟੱਪ ਕੇ ਮਕਾਨ ਅੰਦਰ ਆ ਗਿਆ ਅਤੇ ਉਸ ਦੇ ਕਮਰੇ ਦਾ ਧੱਕੇ ਨਾਲ ਦਰਵਾਜਾ ਖੋਲ੍ਹ ਲਿਆ ਜਿਸ ਨੇ ਕਮਰੇ ਅੰਦਰ ਆਉਦਿਆਂ ਹੀ ਉਸ ਨੂੰ ਉਠਾ ਕੇ ਦੂਸਰੇ ਕਮਰੇ ਅੰਦਰ ਲੈ ਗਿਆ। ਉਸ ਦੀ ਮਰਜ਼ੀ ਦੇ ਵਿਰੁਧ ਜਬਰ ਦਸਤੀ ਬਲਾਤਕਾਰ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਹਰਪਾਲ ਸਿੰਘ ਦੇ ਵਿਰੁਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ।