ਕਾਂਗਰਸੀ ਆਗੂ ਦੇ ਕਤਲ ਦੇ ਮਾਮਲੇ 'ਚ ਪੱਤਰਕਾਰ ਸਮੇਤ 22 ਮੁਲਜ਼ਮਾਂ ਵਿਰੁਧ ਮੁਕੱਦਮਾ ਦਰਜ
ਕਪੂਰਥਲਾ-ਜਲੰਧਰ ਰੋਡ ਉਤੇ ਕਾਲਾ ਸੰਘਿਆਂ ਵਿਖੇ ਕਾਂਗਰਸੀ ਨੇਤਾ ਬਲਕਾਰ ਸਿੰਘ ਮੰਤਰੀ ਦੇ ਕਤਲ ਦੇ ਮਾਮਲੇ ਵਿਚ ਪੱਤਰਕਾਰ ਮਨਜੀਤ ਸਿੰਘ ਮਾਨ ਅਤੇ ਉਸ ਦੇ
ਜਲੰਧਰ, 5 ਮਈ (ਵਰਿੰਦਰ ਸ਼ਰਮਾ /ਲਖਵਿੰਦਰ ਸਿੰਘ ਲੱਕੀ) : ਕਪੂਰਥਲਾ-ਜਲੰਧਰ ਰੋਡ ਉਤੇ ਕਾਲਾ ਸੰਘਿਆਂ ਵਿਖੇ ਕਾਂਗਰਸੀ ਨੇਤਾ ਬਲਕਾਰ ਸਿੰਘ ਮੰਤਰੀ ਦੇ ਕਤਲ ਦੇ ਮਾਮਲੇ ਵਿਚ ਪੱਤਰਕਾਰ ਮਨਜੀਤ ਸਿੰਘ ਮਾਨ ਅਤੇ ਉਸ ਦੇ ਪਰਵਾਰਕ ਮੈਂਬਰਾਂ ਸਮੇਤ ਥਾਣਾ ਸਦਰ ਦੀ ਪੁਲਿਸ ਵਲੋਂ 22 ਮੁਲਜ਼ਮਾਂ ਵਿਰੁਧ ਮਾਮਲਾ ਦਰਜ਼ ਕੀਤਾ ਗਿਆ ਹੈ
ਮ੍ਰਿਤਕ ਦੇ ਭਰਾ ਨੰਬਰਦਾਰ ਤੀਰਥ ਸਿੰਘ ਨੇ ਦਸਿਆ ਕਿ ਜਦੋਂ ਬਲਕਾਰ ਸਿੰਘ ਅਪਣੀ ਦੁਕਾਨ ਉਤੇ ਬੈਠਾ ਸੀ ਅਤੇ ਉਸ ਨੇ ਦੇਖਿਆ ਕਿ ਪੱਤਰਕਾਰ ਮਨਜੀਤ ਸਿੰਘ ਮਾਨ ਜਿਸ ਦੇ ਹੱਥ ਵਿਚ ਪਿਸਤੌਲ ਸੀ, ਰੇਸ਼ਮ ਲਾਲ, ਗੁਰਦਿਆਲ ਸਿੰਘ, ਸੁੱਖਵਿੰਦਰ ਸਿੰਘ, ਹਰਵਿੰਦਰ ਸਿੰਘ, ਵਿਕਰਮ, ਮੁਖਤਿਆਰ, ਨਿਰਮਲ ਸਿੰਘ ਨਿੰਮਾ, ਪਰਮਜੀਤ ਸਿੰਘ ਪੰਮਾ ਅਮਰੀਕ ਸਿੰਘ, ਜਗਦੀਸ਼, ਤੀਰਥ, ਜਸਵਿੰਦਰ ਕੌਰ, ਰਸ਼ਪਾਲ ਸਿੰਘ, ਹਰਨੇਕ ਸਿੰਘ ਵਾਸੀ ਕਾਲਾ ਸੰਘਿਆ, ਦਵਿੰਦਰ ਸਿੰਘ ਵਾਸੀ ਪਿੰਡ ਧਾਰੀਵਾਲ ਮੌਜੂਦ ਸਨ।
ਜਿਨ੍ਹਾਂ ਵਿਚੋਂ ਕੁੱਝ ਲਲਕਾਰੇ ਮਾਰ ਕੇ ਕਹਿ ਰਹੇ ਸਨ ਕਿ ਅੱਜ ਮੰਤਰੀ ਨੂੰ ਛੱਡਣਾ ਨਹੀਂ। ਉਨ੍ਹਾਂ ਦਸਿਆ ਕਿ ਪਹਿਲਾਂ ਉਸ ਦੇ ਭਰਾ ਨੂੰ ਬਾਹਰ ਕੱਢ ਕੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਅਤੇ ਬਾਅਦ ਵਿਚ ਉਸ ਨੂੰ ਗੋਲੀਆਂ ਮਾਰੀਆਂ ਗਈਆਂ। ਜਦੋਂ ਬਲਕਾਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤ ਦਸਿਆ। ਥਾਣਾ ਸਦਰ ਦੀ ਪੁਲਿਸ ਨੇ 22 ਮੁਲਜ਼ਮਾਂ ਦੇ ਵਿਰੁਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਕਤਲ ਦੀ ਵਜ੍ਹਾ ਪੁਰਾਣੀ ਰੰਜਿਸ਼ ਦਸੀ ਜਾ ਰਹਿ ਹੈ।