ਮਾਛੀਵਾੜਾ ਤੋਂ ਮੱਧ ਪ੍ਰਦੇਸ਼ ਗਿਆ ਸੀ ਵਾਢੀ ਕਰਨ, ਕੋਰੋਨਾ ਪਾਜ਼ੇਟਿਵ ਹੋ ਕੇ ਪਰਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਦੇ ਕਹਿਰ ਵਧਦਾ ਹੀ ਜਾ ਰਿਹਾ ਹੈ ਅਤੇ ਹਜ਼ੂਰ ਸਾਹਿਬ ਤੋਂ ਪਰਤਿਆ ਸ਼ਰਧਾਲੂਆਂ ਦੀਆਂ ਜੋ ਰੀਪੋਰਟਾਂ ਆ ਰਹੀਆਂ ਹਨ

File Photo

ਮਾਛੀਵਾੜਾ, 5 ਮਈ (ਭੂਸ਼ਣ ਜੈਨ) : ਕੋਰੋਨਾ ਦੇ ਕਹਿਰ ਵਧਦਾ ਹੀ ਜਾ ਰਿਹਾ ਹੈ ਅਤੇ ਹਜ਼ੂਰ ਸਾਹਿਬ ਤੋਂ ਪਰਤਿਆ ਸ਼ਰਧਾਲੂਆਂ ਦੀਆਂ ਜੋ ਰੀਪੋਰਟਾਂ ਆ ਰਹੀਆਂ ਹਨ ਉਸ 'ਚ ਮਾਛੀਵਾੜਾ ਨੇੜਲੇ ਪਿੰਡ ਮੁਬਾਰਕਪੁਰ ਦਾ ਨਿਵਾਸੀ ਮਿੱਤਰ ਸਿੰਘ ਦੀ ਰੀਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਇਲਾਕੇ 'ਚ ਵੀ ਕੋਰੋਨਾ ਨੇ ਦਸਤਕ ਦੇ ਦਿਤੀ ਹੈ।

ਜਾਣਕਾਰੀ ਅਨੁਸਾਰ ਮੁਬਾਰਕਪੁਰ ਦੇ ਨਿਵਾਸੀ ਮਿੱਤਰ ਸਿੰਘ ਮੱਧ ਪ੍ਰਦੇਸ਼ ਵਿਖੇ ਕੰਬਾਇਨ 'ਤੇ ਕੰਮ ਕਰਨ ਗਿਆ ਸੀ ਅਤੇ ਵਾਢੀ ਦਾ ਕੰਮ ਖ਼ਤਮ ਅਤੇ ਲਾਕਡਾਊਨ ਕਾਰਨ ਉਹ ਉਥੋਂ ਨਾਂਦੇੜ ਦੇ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਚਲਾ ਗਿਆ।

ਤਿੰਨ ਦਿਨ ਪਹਿਲਾਂ ਹੀ ਸ੍ਰੀ ਹਜ਼ੂਰ ਸਾਹਿਬ ਤੋਂ ਬਸਾਂ ਰਾਹੀਂ ਸ਼ਰਧਾਲੂਆਂ ਦੇ ਜਥੇ ਵਿਚ ਮਿੱਤਰ ਸਿੰਘ ਵੀ ਵਾਪਸ ਪੰਜਾਬ ਪਰਤਿਆ ਜਿਥੇ ਪ੍ਰਸਾਸ਼ਨ ਤੇ ਸਿਹਤ ਵਿਭਾਗ ਵਲੋਂ ਉਸ ਦੇ ਕੋਰੋਨਾ ਟੈਸਟ ਲਏ ਗਏ। ਦੇਰ ਰਾਤ ਮਿੱਤਰ ਸਿੰਘ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆ ਗਈ ਅਤੇ ਉਹ ਇਸ ਸਮੇਂ ਲੁਧਿਆਣਾ ਸਿਵਲ ਹਸਪਤਾਲ ਵਿਖੇ ਇਲਾਜ ਅਧੀਨ ਹੈ।