ਬੀਤੇ 24 ਘੰਟੇ 'ਚ 183 ਹੋਰ ਮੌਤਾਂ, ਨਵੇਂ ਮਾਮਲੇ ਆਏ 8000 ਤੋਂ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

6701 ਮਰੀਜ਼ ਹੋ ਚੁੱਕੇ ਹਨ ਠੀਕ

Corona case

ਚੰਡੀਗੜ੍ਹ (ਭੁੱਲਰ) : ਪੰਜਾਬ ’ਚ ਕੋਰੋਨਾ ਦੇ ਮਾਮਲਿਆਂ ’ਚ ਹਰ ਦਿਨ ਵੱਡਾ ਉਛਾਲ ਆ ਰਿਹਾ ਹੈ। ਬੀਤੇ 24 ਘੰਟੇ ’ਚ ਕੋਰੋਨਾ ਕਾਰਨ 183 ਹੋਰ ਮੌਤਾਂ ਹੋਈਆਂ ਹਨ। ਪਾਜ਼ੇਟਿਵ ਮਾਮਲਿਆਂ ਦਾ ਵੀ ਇਕ ਦਿਨ ਦਾ ਅੰਕੜਾ 8000 ਤੋਂ ਪਾਰ ਕਰ ਗਿਆ ਹੈ।

 ਸ਼ਾਮ ਤਕ 8015  ਨਵੇਂ ਕੇਸ ਸਾਹਮਣੇ ਆਏ ਹਨ। ਬਠਿੰਡਾ ’ਚ ਵੀ ਸੱਭ ਤੋਂ ਵੱਧ 21 ਮੌਤਾਂ ਹੋਈਆਂ। ਇਸਤੋਂ ਬਾਅਦ ਲੁਧਿਆਣਾ , ਪਟਿਆਲਾ ਤੇ ਸੰਗਰੂਰ ’ਚ 19-19,  ਮੋਹਾਲੀ ’ਚ 17, ਅੰਮ੍ਰਿਤਸਰ ਤੇ ਜਲੰਧਰ ’ਚ 9-9 ਮੌਤਾਂ ਹੋਈਆਂ ਹਨ।

ਸੱਭ ਤੋਂ ਵੱਧ ਪਾਜ਼ੇਟਿਵ ਮਾਮਲੇਂ ਲੁਧਿਆਣਾ ’ਚ 1186, ਮੋਹਾਲੀ ’ਚ 1056, ਅੰਮਿ੍ਰਤਸਰ ’ਚ 932, ਜਲੰਧਰ ’ਚ 838, ਪਟਿਆਲਾ ’ਚ 696 ਟੈ ਬਠਿੰਡਾ ’ਚ 692 ਆਏ। ਸੂਬੇ ’ਚ ਇਸ ਵੇਲੇ 63700 ਕੋਰੋਨਾ ਪੀੜਤ ਇਲਾਜ ਅਧੀਨ ਹਨ। 6701 ਮਰੀਜ਼ ਅੱਜ ਠੀਕ ਵੀ ਹੋਏ ਹਨ। ਆਕਸੀਜਨ ਦੀ ਘਾਟ ਇਕ ਵੱਡਾ ਕਾਰਨ ਹੈ।