ਅੱਜ ਫਿਰ ਚਮਕਿਆ ਸੋਨਾ, ਚਾਂਦੀ ਦੇ ਭਾਅ ਵੀ ਚੜ੍ਹੇ

ਏਜੰਸੀ

ਖ਼ਬਰਾਂ, ਪੰਜਾਬ

ਅੱਜ ਫਿਰ ਚਮਕਿਆ ਸੋਨਾ, ਚਾਂਦੀ ਦੇ ਭਾਅ ਵੀ ਚੜ੍ਹੇ

IMAGE

ਨਵੀਂ ਦਿੱਲੀ, 6 ਮਈ : ਵੀਰਵਾਰ ਨੂੰ ਆਖ਼ਰੀ ਕਾਰੋਬਾਰੀ ਦਿਨ ਕੀਮਤੀ ਧਾਤਾਂ ’ਚ ਤੇਜ਼ੀ ਸ਼ੁੱਕਰਵਾਰ ਨੂੰ ਵੀ ਜਾਰੀ ਰਹੀ। ਜੇਕਰ ਤੁਸੀਂ ਸੋਨੇ ਅਤੇ ਚਾਂਦੀ ਦੇ ਗਹਿਣੇ ਖ਼ਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਉਹਨਾਂ ਦੀ ਤਾਜ਼ਾ ਕੀਮਤ ਜਾਣਨਾ ਤੁਹਾਡੇ ਲਈ ਫ਼ਾਇਦੇਮੰਦ ਹੋਵੇਗਾ। ਮਲਟੀਕਮੋਡਿਟੀ ਐਕਸਚੇਂਜ (ਐਮ. ਸੀ. ਐਕਸ.) ’ਤੇ ਸੋਨੇ ਦੀ ਕੀਮਤ ’ਚ 0.17 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ, ਜਦਕਿ ਦੂਜੇ ਪਾਸੇ ਚਾਂਦੀ ਦੀ ਕੀਮਤ ’ਚ ਵੀ 0.26 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸ ਵਾਧੇ ਤੋਂ ਬਾਅਦ ਸੋਨੇ ਦੀ ਕੀਮਤ ਵਧ ਕੇ 50,986 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ, ਜਦਕਿ ਚਾਂਦੀ ਦੀ ਕੀਮਤ 62,498 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਜ਼ਿਕਰਯੋਗ ਹੈ ਕਿ ਗਹਿਣੇ ਬਣਾਉਣ ਲਈ ਜ਼ਿਆਦਾਤਰ ਸਿਰਫ਼ 22 ਕੈਰਟ ਸੋਨੇ ਦੀ ਵਰਤੋਂ ਕੀਤੀ ਜਾਂਦੀ ਹੈ। ਕੱੁਝ ਲੋਕ 18 ਕੈਰਟ ਸੋਨਾ ਵੀ ਵਰਤਦੇ ਹਨ। ਗਹਿਣਿਆਂ ’ਤੇ ਕੈਰਟ ਦੇ ਹਿਸਾਬ ਨਾਲ ਹਾਲ ਮਾਰਕ ਬਣਾਇਆ ਜਾਂਦਾ ਹੈ। 24 ਕੈਰਟ ਸੋਨੇ ’ਤੇ 999, 23 ਕੈਰਟ ’ਤੇ 958, 22 ਕੈਰਟ ’ਤੇ 916, 21 ਕੈਰਟ ’ਤੇ 875 ਅਤੇ 18 ਕੈਰਟ ’ਤੇ 750 ਲਿਖਿਆ ਹੋਇਆ ਹੁੰਦਾ ਹੈ।                 (ਏਜੰਸੀ)