ਕੋਟਕਪੂਰਾ 'ਚ ਵਾਪਰਿਆ ਵੱਡਾ ਹਾਦਸਾ, ਪੇਪਰ ਦੇਣ ਜਾ ਰਹੇ ਬੱਚਿਆਂ ਦੀ ਪਲਟੀ ਬੱਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਰਾਈਵਰ ਸਮੇਤ 15 ਬੱਚੇ ਜ਼ਖਮੀ

Major accident in Kotkapura

 

 ਫਰੀਦਕੋਟ :  ਫਰੀਦਕੋਟ ਦੇ ਨੇੜਲੇ ਪਿੰਡ ਹਰੀਨੋ ਵਿਖੇ ਵੱਡਾ ਹਾਦਸਾ ਵਾਪਰ ਗਿਆ। ਇਥੇ ਬੱਚਿਆਂ ਨਾਲ ਭਰੀ ਇੱਕ ਸਕੂਲ ਵੈਨ ਪਲਟ ਗਈ। ਜਾਣਕਾਰੀ ਅਨੁਸਾਰ ਸਰਕਾਰੀ ਹਾਈ ਸਕੂਲ ਕੁਹਾਰਵਾਲਾ ਦੇ 35 ਦੇ ਕਰੀਬ ਵਿਦਿਆਰਥੀ ਰੋੜੀ ਕਪੂਰਾ ਵਿਖੇ 10ਵੀਂ ਜਮਾਤ ਦਾ ਪੇਪਰ ਦੇਣ ਜਾ ਰਹੇ ਸਨ ਕਿ ਅਚਾਨਕ ਵੈਨ ਦਾ ਸੰਤੁਲਨ ਵਿਗੜ ਗਿਆ ਅਤੇ ਪਲਟ ਗਈ।

 

 

ਇਸ ਹਾਦਸੇ ਵਿੱਚ 15 ਵਿਦਿਆਰਥੀ ਜ਼ਖ਼ਮੀ ਹੋ ਗਏ, ਜਿੰਨ੍ਹਾਂ ਨੂੰ ਆਲੇ ਦੁਆਲੇ ਦੇ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਭਰਤੀ ਕਰਵਾਇਆ ਗਿਆ ਹੈ।

ਜ਼ੇਰੇ ਇਲਾਜ ਵੈਨ ਡਰਾਈਵਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਸੇ ਹਾਦਸਾ ਵੈਨ ਦਾ ਅਚਾਨਕ ਸੰਤੁਲਣ ਵਿਗੜਣ ਕਾਰਨ  ਵਾਪਰਿਆ ਹੈ। ਸੀਨੀਅਰ ਮੈਡੀਕਲ ਅਫ਼ਸਰ ਹਰਿੰਦਰ ਸਿੰਘ ਗਾਂਧੀ ਨੇ ਦੱਸਿਆ ਕਿ ਡਰਾਈਵਰ ਸਮੇਤ ਚਾਰ ਵਿਦਿਆਰਥੀਆਂ ਦੇ ਗੰਭੀਰ ਸੱਟਾਂ ਹਨ।