Civil Defence Drill in Punjab : ਪਾਕਿਸਤਾਨ ਨਾਲ ਤਣਾਅ ਨੂੰ ਲੈ ਕੇ ਪੰਜਾਬ ਦੀਆਂ ਇਨ੍ਹਾਂ 20 ਥਾਵਾਂ ’ਤੇ ਹੋਵੇਗੀ ਮੌਕ ਡਰਿੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੀਆਂ 20 ਥਾਵਾਂ ’ਚ ਸਿਵਲ ਡਿਫੈਂਸ ਡਰਿੱਲ ਕੀਤੀ ਜਾਵੇਗੀ। ਇਹ ਮੌਕ ਡਰਿੱਲ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ’ਤੇ ਕੀਤੀ ਜਾਵੇਗੀ।

Civil Defence Drill in Punjab: Mock drill will be held at these 20 places in Punjab regarding tension with Pakistan

Civil Defence Drill in Punjab : ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਵੱਧਦਾ ਜਾ ਰਿਹਾ ਹੈ। ਜਿਸ ਨੂੰ ਲੈ ਕੇ  ਭਾਰਤ ਵੱਲੋਂ 7 ਮਈ ਨੂੰ ਵੱਡੀ ਮੌਕ ਡਰਿੱਲ ਕੀਤੀ ਜਾਵੇਗੀ। ਪੰਜਾਬ ਦੀਆਂ 20 ਥਾਵਾਂ ’ਚ ਸਿਵਲ ਡਿਫੈਂਸ ਡਰਿੱਲ ਕੀਤੀ ਜਾਵੇਗੀ। ਇਹ ਮੌਕ ਡਰਿੱਲ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ’ਤੇ ਕੀਤੀ ਜਾਵੇਗੀ।

ਦੱਸ ਦਈਏ ਕਿ ਪਾਕਿਸਤਾਨ ਨਾਲ ਤਣਾਅ ਦੇ ਵਿਚਕਾਰ, ਭਾਰਤ 7 ਮਈ ਨੂੰ 244 ਜ਼ਿਲ੍ਹਿਆਂ ਵਿੱਚ ਸਿਵਲ ਡਿਫੈਂਸ ਮੌਕ ਡ੍ਰਿਲ ਦਾ ਆਯੋਜਨ ਕਰਨ ਜਾ ਰਿਹਾ ਹੈ। ਇਸਦਾ ਉਦੇਸ਼ ਨਾਗਰਿਕਾਂ ਨੂੰ ਜੰਗ ਜਾਂ ਆਫ਼ਤ ਦੀ ਸਥਿਤੀ ਵਿੱਚ ਬਚਾਅ ਅਤੇ ਪ੍ਰਤੀਕਿਰਿਆ ਸੰਬੰਧੀ ਵਿਹਾਰਕ ਜਾਣਕਾਰੀ ਪ੍ਰਦਾਨ ਕਰਨਾ ਹੈ। ਇਹ ਅਭਿਆਸ 1971 ਤੋਂ ਬਾਅਦ ਪਹਿਲੀ ਵਾਰ ਇੰਨੇ ਵੱਡੇ ਪੱਧਰ 'ਤੇ ਹੋ ਰਿਹਾ ਹੈ। ਇਹ ਮੌਕ ਡ੍ਰਿਲ ਜੰਮੂ ਅਤੇ ਕਸ਼ਮੀਰ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਵਰਗੇ ਸਰਹੱਦੀ ਰਾਜਾਂ ਦੇ ਜ਼ਿਲ੍ਹਿਆਂ ਵਿੱਚ ਕੀਤੀ ਜਾਵੇਗੀ।

ਇਨ੍ਹਾਂ 20 ਥਾਵਾਂ ’ਤੇ ਸ਼ਾਮ 4 ਵਜੇ ਦੇ ਕਰੀਬ ਹੋਵੇਗੀ ਮੌਕ ਡਰਿੱਲ
ਅੰਮ੍ਰਿਤਸਰ
ਬਠਿੰਡਾ
ਪਟਿਆਲਾ
ਫਿਰੋਜ਼ਪੁਰ
ਗੁਰਦਾਸਪੁਰ
ਕੋਟਕਪੂਰਾ
ਬਟਾਲਾ
ਮੁਹਾਲੀ
ਅਬੋਹਰ
ਆਦਮਪੁਰ
ਬਰਨਾਲਾ
ਨੰਗਲ
ਹਲਵਾਰਾ
ਹੁਸ਼ਿਆਰਪੁਰ
ਜਲੰਧਰ
ਪਠਾਨਕੋਟ
ਲੁਧਿਆਣਾ
ਸੰਗਰੂਰ
ਰੋਪੜ
ਫਰੀਦਕੋਟ