Farmers Protest Shambhu Police Station : ਸ਼ੰਭੂ ’ਤੇ ਧਰਨਾ ਦੇਣ ਲਈ ਪਹੁੰਚੇ ਕਿਸਾਨ, ਪੁਲਿਸ ਨੇ ਰੋਕਿਆ
ਜਗਜੀਤ ਡੱਲੇਵਾਲ ਸਣੇ ਕਈ ਕਿਸਾਨ ਆਗੂ ਕੀਤੇ ਹੋਏ ਨੇ ਨਜ਼ਰਬੰਦ
Farmers Protest Shambhu : ਕਿਸਾਨਾਂ ਵੱਲੋਂ ਵੱਡੀ ਗਿਣਤੀ ’ਚ ਸ਼ੰਭੂ ਥਾਣੇ ਵੱਲ ਕੂਚ ਕੀਤਾ ਜਾਵੇਗਾ। ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਕਾਰ ਤਕਰਾਰ ਹੋ ਸਕਦੀ ਹੈ। ਜਿਸ ਕਾਰਨ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਕਿਸਾਨਾਂ ਦਾ ਰਸਤਾ ਰੋਕਣ ਲਈ ਇੱਕਠੇ ਹੋਏ ਪਏ ਹਨ। ਮਿਲੀ ਜਾਣਕਾਰੀ ਮੁਤਾਬਿਕ ਕਿਸਾਨ ਆਗੂਆਂ ਵਲੋਂ ਪੁਲਿਸ ਦੇ ਰੋਕਣ ’ਤੇ ਸੜਕ ’ਤੇ ਬੈਠ ਕੇ ਧਰਨਾ ਪ੍ਰਦਰਸ਼ਨ ਕਰਨ ਦੇ ਹੁਕਮ ਦਿੱਤੇ ਗਏ ਹਨ। ਕਈ ਆਗੂਆਂ ਨੇ ਆਪਣੇ ਪਿੰਡਾਂ ਤੋਂ ਨਿਕਲ ਕੇ ਸ਼ੰਭੂ ਥਾਣੇ ਦਾ ਇਕ ਦਿਨ ਦਾ ਸ਼ਾਂਤਮਈ ਰੂਪ ਨਾਲ ਘਿਰਾਓ ਕਰਨ ਲਈ ਕਿਸਾਨਾਂ ਨੂੰ ਅਪੀਲ ਕੀਤੀ ਹੈ। ਪੰਜਾਬ ਭਰ ਦੇ ਪਿੰਡਾਂ ਚ ਪੁਲਸ ਵੱਡੀ ਗਿਣਤੀ ’ਚ ਤੈਨਾਤ ਕੀਤੀ ਗਈ ਪੁਲਿਸ ਨੇ ਕਾਰਵਾਈ ਕਰਦੇ ਹੋਏ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿਰਸਾ ਸਮੇਤ ਕਈ ਆਗੂ ਜਿਹੜੇ ਸਰੀਰਕ ਤੌਰ ਤੇ ਬਿਮਾਰ ਹਨ ਉਹਨਾਂ ਨੂੰ ਘਰਾਂ ’ਚ ਨਜਰਬੰਦ ਕੀਤਾ ਗਿਆ ਸੀ।
ਨਾਕੇਬੰਦੀ ਕਰਕੇ ਪੁਲਿਸ ਨੇ ਕਿਸਾਨਾਂ ਨੂੰ ਫਿਰ ਹਿਰਾਸਤ ਵਿੱਚ ਲਿਆ ਅਤੇ ਰਾਜਪੁਰਾ ਦੇ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਤੇ ਗੁਰਮੀਤ ਸਿੰਘ ਥਾਣਾ ਸਦਰ ਦੇ ਇੰਚਾਰਜ ਵੱਲੋਂ ਨਾਕੇਬੰਦੀ ਦੌਰਾਨ 18 ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਜਿਨ੍ਹਾਂ ਨੂੰ ਰਾਜਪੁਰਾ ਦੇ ਸਿਟੀ ਥਾਣਾ ਵਿੱਚ ਭੇਜ ਦਿੱਤਾ ਗਿਆ ਹੈ ਕਿ ਸ਼ੰਭੂ ਥਾਣਾ ਘੇਰਨ ਲਈ ਜਾ ਰਹੇ ਸਨ।