Tarn Taran News : ਇਲੈਕਟਰੋਨਿਕ ਸ਼ੋਰੂਮ ਦੇ ਬਾਹਰ ਗੈਂਗਸਟਰਾਂ ਵੱਲੋਂ ਗੋਲੀਬਾਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Tarn Taran News : ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਇੱਕ ਗੈਂਗਸਟਰ ਨੂੰ ਕੀਤਾ ਢੇਰ ਦੋ ਨੂੰ ਪੁਲਿਸ ਨੇ ਲਿਆ ਹਿਰਾਸਤ ਵਿੱਚ 

ਇਲੈਕਟਰੋਨਿਕ ਸ਼ੋਰੂਮ ਦੇ ਬਾਹਰ ਗੈਂਗਸਟਰਾਂ ਵੱਲੋਂ ਗੋਲੀਬਾਰੀ 

Tarn Taran News in Punjabi : ਤਰਨ ਤਾਰਨ ਇੱਕ ਵਾਰ ਫਿਰ ਗੋਲੀਆਂ ਦੇ ਨਾਲ ਦਿਲ ਲਿਆ ਹੈ ਜਿੱਥੇ ਆਏ ਦਿਨ ਹੀ ਫਰੌਤੀ ਮੰਗਣ ਨੂੰ ਲੈ ਕੇ ਗੈਂਗਸਟਰਾਂ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਹਨ ਉੱਥੇ ਹੀ ਅਜਿਹੀ ਇੱਕ ਹੋਰ ਤਾਜ਼ਾ ਵਾਰਦਾਤ ਤਰਨ ਤਾਰਨ ਦੇ ਨੌਰੰਗਾਬਾਦ ਦੇ ਪਿੰਡ ਨੇੜੇ ਸ਼ੇਖ ਚੱਕ ਵਿਖੇ ਹਥਿਆਰਾਂ ਸਮੇਤ ਫਰੌਤੀ ਮੰਗਣ ਆਏ ਗੈਂਗਸਟਰਾਂ ਨਾਲ ਪੁਲਿਸ ਵੱਲੋਂ ਹੋਈ ਫਾਇਰਿੰਗ ਵਿੱਚ ਇੱਕ ਗੈਂਗਸਟਰ ਦੇ ਢੇਰ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ ਜਦਕਿ ਦੋ ਗੈਂਗਸਟਰਾਂ ਨੂੰ ਪੁਲਿਸ ਵੱਲੋਂ ਮੌਕੇ ਤੋਂ ਹੀ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਲੈ ਲਿਆ ਹੈ।

ਦੱਸ ਦਈਏ ਕਿ ਇਲੈਕਟਰੋਨਿਕ ਸ਼ੋਅ ਰੂਮ ਦੇ ਮਾਲਕ ਉਪਰ ਫਰੌਤੀ ਮੰਗਣ ਨੂੰ ਲੈ ਕੇ ਗੋਲੀਆਂ ਚਲਾਈਆਂ ਗਈਆਂ ਸਨ। ਜਿਸ ਦੀ ਸੂਚਨਾ ਮਿਲਦੇ ਹੀ ਤਰਨ ਤਰਨ ਪੁਲਿਸ ਵੱਲੋਂ ਮੌਕੇ ’ਤੇ ਹੀ ਪਹੁੰਚ ਕੇ ਜਦ ਗੈਂਗਸਟਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਪੁਲਿਸ ਤੇ ਫਾਇਰਿੰਗ ਕੀਤੀ ਗਈ। ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿੱਚ ਇੱਕ ਗੈਂਗਸਟਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਦੋ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਸ਼ੋਅ ਰੂਮ ਮਾਲਕ ਦਾ ਕਹਿਣਾ ਹੈ ਕਿ ਉਸ ਨੂੰ ਲਗਾਤਾਰ ਹੀ ਫਰੌਤੀ ਦੀ ਮੰਗ ਨੂੰ ਲੈ ਕੇ ਧਮਕੀਆਂ ਮਿਲ ਰਹੀਆਂ ਸਨ ਅਤੇ ਅੱਜ ਗੈਂਗਸਟਰਾਂ ਵੱਲੋਂ ਉਸ ਨੂੰ ਮਾਰਨ ਲਈ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।

 (For more news apart from  Gangsters open fire outside electronics showroom News in Punjabi, stay tuned to Rozana Spokesman)