ਪੁਲਿਸ ਦੇ ਸਾਏ ਹੇਠ ਮੰਡੀ ਵਿਚ ਵਿਕੇ ਸਬਜ਼ੀ ਤੇ ਦੁੱਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨ ਅੰਦੋਲਨ ਤਹਿਤ ਅੱਜ ਇਥੇ ਸਬਜ਼ੀ ਮੰਡੀ ਵਿਚ ਪੁਲਿਸ ਦੇ ਸਾਏ ਹੇਠ ਸਬਜ਼ੀ ਤੇ ਦੁੱਧ ਵਿਕਿਆ।ਪੁਲਿਸ ਵਲੋਂ ਚੌਕਸੀ ਵਰਤਣ ਕਰਕੇ ਦੋਰਾਹਾ ਸਬਜ਼ੀ ਮੰਡੀ ਵਿਚ ਮਾ...

Police Standing in Market

ਦੋਰਾਹਾ, ਕਿਸਾਨ ਅੰਦੋਲਨ ਤਹਿਤ ਅੱਜ ਇਥੇ ਸਬਜ਼ੀ ਮੰਡੀ ਵਿਚ ਪੁਲਿਸ ਦੇ ਸਾਏ ਹੇਠ ਸਬਜ਼ੀ ਤੇ ਦੁੱਧ ਵਿਕਿਆ।ਪੁਲਿਸ ਵਲੋਂ ਚੌਕਸੀ ਵਰਤਣ ਕਰਕੇ ਦੋਰਾਹਾ ਸਬਜ਼ੀ ਮੰਡੀ ਵਿਚ ਮਾਹੌਲ ਸ਼ਾਂਤ ਰਿਹਾ। ਅੱਜ ਸ਼ਹਿਰ ਦੀ ਸਬਜ਼ੀ ਮੰਡੀ ਵਿਚ ਕਿਸਾਨ ਬਹੁਤ ਘੱਟ ਸਬਜ਼ੀ ਲੈ ਕੇ ਆਏ, ਜਿਸ ਕਰ ਕੇ ਆੜ੍ਹਤੀਆਂ ਨੇ ਮਹਿੰਗੀ ਸਬਜ਼ੀ ਵੇਚ ਕੇ ਹੱਥ ਰੰਗੇ ਤੇ ਲੋਕਾਂ ਨੇ ਮਜਬੂਰੀ ਕਾਰਨ ਮਹਿੰਗੀ ਸਬਜ਼ੀ ਖਰੀਦੀ।

ਅੱਜ ਸਵੇਰੇ ਜਿਹੜੀ ਸਬਜ਼ੀ ਮੰਡੀ ਦੇ ਆੜ੍ਹਤੀਆਂ ਕੋਲ ਵਿਕਣ ਲਈ ਆਈ, ਉਸ ਸਬਜ਼ੀ ਨੂੰ ਵੇਚਣ ਲਈ ਆੜ੍ਹਤੀਏ ਰੇਹੜੀ ਵਾਲਿਆਂ ਦਾ ਇੰਤਜ਼ਾਰ ਕਰ ਰਹੇ ਸਨ ਪਰ ਰੇਹੜੀ ਵਾਲੇ  ਨਾਮਾਤਰ ਹੋਣ ਕਰਕੇ ਆੜ੍ਹਤੀਆਂ ਦੀ ਸਬਜ਼ੀ ਬਚ ਗਈ। ਇਸ ਕਰਕੇ ਕਈ ਆੜ੍ਹਤੀਆਂ ਤੇ ਵਪਾਰੀਆਂ ਦਾ ਨੁਕਸਾਨ ਹੋਇਆ। ਜਿਥੇ ਸ਼ਹਿਰੀ ਲੋਕ ਕਿਸਾਨ ਅੰਦੋਲਨ ਨੂੰ ਕੋਸਦੇ ਦੇਖੇ ਗਏ ਉਥੇ ਕਿਸਾਨ ਜੱਥੇਬੰਦੀਆਂ ਨੇ ਮਹੌਲ ਸ਼ਾਤ ਬਣਾਈ ਰੱਖਿਆ।

ਦੂਜੇ ਪਾਸੇ ਜਿੱਥੇ ਦੁੱਧ ਦਾ ਕਾਰੋਬਾਰ ਮੱਠਾ ਰਿਹਾ ਉਥੇ ਕੁਝ ਸਿਆਸੀ ਅਸਰ ਰਸੂਖ ਵਾਲੇ ਡੇਅਰੀ ਵਾਲਿਆਂ ਨੇ ਪੁਲਿਸ ਦੀ ਨਿਗਰਾਨੀ ਹੇਠ ਦੁੱਧ ਦੀ ਸਪਲਾਈ ਨਿਰਵਿਘਨ ਜਾਰੀ ਰੱਖੀ। ਇਸ ਮੌਕੇ ਡੀ.ਐੱਸ.ਪੀ. ਵਿਕਾਸ ਸੱਭਰਵਾਲ ਖੰਨਾ ਅਪਣੀ ਟੀਮ ਨਾਲ ਹਾਜ਼ਰ ਸਨ।