ਜਨਤਾ ਦੀ ਹਿੱਸੇਦਾਰੀ ਨਾਲ ਸੂਬੇ ਨੂੰ ਤੰਦਰੁਸਤ ਕਰਾਂਗੇ : ਮਨਪ੍ਰੀਤ
ਮਿਸ਼ਨ ਤੰਦਰੁਸਤ ਤਹਿਤ ਸੂਬੇ ਦੀ ਜਨਤਾ ਦੀ ਭਾਗੀਦਾਰ ਨਾਲ ਪੰਜਾਬ ਨੂੰ ਤੰਦਰੁਸਤ ਕੀਤਾ ਜਾਵੇਗਾ, ਇਸ ਲਈ ਵਖਰੇ ਬਜਟ ਦੀ ਨਹੀਂ ਬਲਕਿ ਜਨਤਾ ਦੇ ...
Manpreet Badal running campaign of "Healthy Punjab"
ਬਠਿੰਡਾ, ਮਿਸ਼ਨ ਤੰਦਰੁਸਤ ਤਹਿਤ ਸੂਬੇ ਦੀ ਜਨਤਾ ਦੀ ਭਾਗੀਦਾਰ ਨਾਲ ਪੰਜਾਬ ਨੂੰ ਤੰਦਰੁਸਤ ਕੀਤਾ ਜਾਵੇਗਾ, ਇਸ ਲਈ ਵਖਰੇ ਬਜਟ ਦੀ ਨਹੀਂ ਬਲਕਿ ਜਨਤਾ ਦੇ ਸਹਿਯੋਗ ਦੀ ਲੋੜ ਹੈ। ਇਹ ਦਾਅਵਾ ਅੱਜ ਇਥੇ ਜ਼ਿਲ੍ਹਾ ਪਧਰੀ ਪ੍ਰੋਗਰਾਮ ਦਾ ਆਗ²ਾਜ਼ ਕਰਨ ਪੁੱਜੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ।
ਉਹ ਅੱਜ ਬਠਿੰਡਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ 'ਤੇ ਬੋਲ ਰਹੇ ਸਨ। ਉਨ੍ਹਾਂ ਦਸਿਆ ਕਿ ਸਾਉਣ ਮਹੀਨੇ ਦੌਰਾਨ ਜ਼ਿਲ੍ਹਾ ਬਠਿੰਡਾ 'ਚ 7.8 ਲੱਖ ਪੌਦੇ ਲਗਾਉਣ ਦਾ ਟੀਚਾ ਮਿੱਥਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਨੂੰ ਕਚਰਾ ਪਲਾਂਟ ਨੂੰ ਸੰਘਣੀ ਆਬਾਦੀ ਵਿਚੋਂ ਬਾਹਰ ਕੀਤਾ ਜਾਵੇਗਾ।