ਖਾਲਿਸਤਾਨ ਦੀ ਇੱਛਾ ਹਰ ਸਿੱਖ ਰੱਖਦਾ ਹੈ - ਗਿਆਨੀ ਹਰਪ੍ਰੀਤ ਸਿੰਘ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਥੇਦਾਰ ਨੇ ਕਿਹਾ ਕਿ 6 ਜੂਨ 1984 ਨੂੰ ਭਾਰਤੀ ਹਕੂਮਤ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ। ਇਹ ਹਮਲਾ ਸਿੱਖ ਮਾਨਸਿਕਤਾ ਉੱਤੇ ਕੀਤਾ ਗਿਆ ਹੈ।

Giani Harpreet Singh

ਅੰਮ੍ਰਿਤਸਰ - ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੂਹ ਸਿੱਖ ਜਗਤ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਨੂੰ ਲੈ ਕੇ ਵਧਾਈਆ ਦਿੱਤੀਆਂ, ਉਥੇ ਹੀ 6 ਜੂਨ ਨੂੰ ਸਾਕਾ ਨੀਲਾ ਤਾਰਾ ਨੂੰ ਲੈ ਕੇ ਦੁੱਖ ਪ੍ਰਗਟ ਕੀਤਾ ਅਤੇ ਨਾਲ ਹੀ ਕਿਹਾ ਜਥੇਦਾਰ ਨੇ ਕਿਹਾ ਕਿ 6 ਜੂਨ 1984 ਨੂੰ ਭਾਰਤੀ ਹਕੂਮਤ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ। ਇਹ ਹਮਲਾ ਸਿੱਖ ਮਾਨਸਿਕਤਾ ਉੱਤੇ ਕੀਤਾ ਗਿਆ ਹੈ।

ਜਥੇਦਾਰ ਨੇ ਕਿਹਾ ਕਿ ਕੌਮ ਵਿਚ ਜੋਸ਼ ਹੈ, ਜੇਕਰ ਉਹ ਖਾਲਿਸਤਾਨ ਦੇ ਪੱਖ ਵਿਚ ਨਾਅਰੇ ਲਾਉਂਦੇ ਹਨ, ਉਹ ਸਹੀ ਹਨ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਹੁਣ ਵੀ ਸਿੱਖ ਵਿਰੋਧੀ ਰਵੱਈਆ ਅਪਣਾ ਰਹੀ ਹੈ। ਖਾਲਿਸਤਾਨ ਬਾਰੇ ਉਹਨਾਂ ਗੱਲ ਕਰਦੇ ਕਿਹਾ ਕਿ ਜੇਕਰ ਸਾਨੂੰ ਖਾਲਿਸਤਾਨ ਮਿਲ ਜਾਵੇ ਤਾਂ ਸੋਨੇ ਉੱਤੇ ਸੁਹਾਗਾ ਵਾਲਾ ਕੰਮ ਹੋਵੇਗਾ। ਜਥੇਦਾਰ ਨੇ ਕਿਹਾ ਕਿ ਖਾਲਿਸਤਾਨ ਦੀ ਇੱਛਾ ਹਰ ਸਿੱਖ ਰੱਖਦਾ ਹੈ ਅਤੇ ਕਿਹਾ ਕਿ 6 ਜੂਨ 1984 ਨੂੰ ਬਹੁਤ ਸਾਰੇ ਜਰਨੈਲਾਂ ਨੇ ਸ਼ਹੀਦੀਆਂ ਦਿੱਤੀਆਂ ਹਨ।

ਇਸ ਦੇ ਨਾਲ ਹੀ ਦੱਸ ਦਈਏ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਜੂਨ 84 ਦੇ ਹਮਲੇ ਦੀ ਨਿੰਦਿਆ ਕੀਤੀ। ਲੌਂਗੋਵਾਲ ਨੇ ਕਿਹਾ ਕਿ ਜੇਕਰ ਕਦੇ ਸਿੱਖਾਂ ਨੂੰ ਖਾਲਿਸਤਾਨ ਦੇਣ ਦੀ ਆਗਿਆ ਦਿੱਤੀ ਜਾਵੇਗੀ ਤਾਂ ਉਹ ਖੁਸ਼ੀ ਖੁਸ਼ੀ ਖਾਲਿਸਤਾਨ ਲੈ ਲੈਣਗੇ।