ਅਪਣੇ ਇਲਾਹੀ ਗਿਆਨ ਨਾਲ ਇਹ ਛੋਟਾ Gur Sikh ਸਭ ਦੇ ਦਿਲਾਂ 'ਤੇ ਕਰ ਰਿਹਾ ਰਾਜ

ਏਜੰਸੀ

ਖ਼ਬਰਾਂ, ਪੰਜਾਬ

ਕਿਸੇ ਗੀਤ ਨਾਲ ਨਹੀਂ ਸਗੋਂ ਹੁਣ ਇਹ ਬੱਚਾ ਗੁਰਬਾਣੀ ਅਤੇ ਵਿਚਾਰਾਂ...

Gur sikh Boy Knowledge Amritsar Bhai Gobind Singh Longowal

ਅੰਮ੍ਰਿਤਸਰ: ਟਿਕ-ਟਾਕ ਤੇ ਮਸ਼ਹੂਰ ਹੋਣ ਵਾਲੀ ਨੂਰ ਤੋਂ ਬਾਅਦ ਇਕ ਹੋਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਦੇ ਰੱਬੀ ਗਿਆਨ ਨੂੰ ਸੁਣਨ ਤੋਂ ਬਾਅਦ ਤੁਸੀਂ ਉਸ ਦੀ ਉਮਰ ਦਾ ਅੰਦਾਜ਼ਾ ਨਹੀਂ ਲਗਾ ਸਕਦੇ। ਜੀ ਹਾਂ, ਇਲਾਹੀ ਬਾਣੀ ਅਤੇ ਗੁਰੂਆਂ ਨਾਲ ਜੁੜਿਆ ਇਹ ਬੱਚਾ ਅਪਣੇ ਹੱਥ ਵਿਚ ਤੀਰ ਫੜ ਕੇ ਤੁਰਦਾ ਹੈ।

ਕਿਸੇ ਗੀਤ ਨਾਲ ਨਹੀਂ ਸਗੋਂ ਹੁਣ ਇਹ ਬੱਚਾ ਗੁਰਬਾਣੀ ਅਤੇ ਵਿਚਾਰਾਂ ਕਰ ਕੇ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੰਨੀ ਛੋਟੀ ਉਮਰ ਵਿਚ ਆਖਿਰ ਇਸ ਬੱਚੇ ਨੂੰ ਇੰਨਾ ਗਿਆਨ ਕਿੱਥੋਂ ਮਿਲਿਆ ਤੇ ਲੋਕਾਂ ਨੂੰ ਇਹ ਕੀ ਸੰਦੇਸ਼ ਦੇਣਾ ਚਾਹੁੰਦਾ ਹੈ।

ਜਦੋਂ ਬਵਨਦੀਪ ਸਿੰਘ ਨੂੰ ਪੁਛਿਆ ਗਿਆ ਕਿ ਉਹ ਇੰਨੀ ਛੋਟੀ ਉਮਰ ਵਿਚ ਹੀ ਅੰਮ੍ਰਿਤ ਸ਼ਕਿਆ ਹੈ ਅਜਿਹਾ ਕਿਵੇਂ ਹੋਇਆ ਤਾਂ ਉਹਨਾਂ ਕਿਹਾ ਕਿ ਚਾਰ ਸਾਹਿਬਜ਼ਾਦਿਆਂ ਦੀ ਉਮਰ ਵੀ ਬਹੁਤ ਛੋਟੀ ਸੀ ਜਦੋਂ ਉਹਨਾਂ ਨੇ ਅੰਮ੍ਰਿਤ ਸ਼ਕਿਆ ਸੀ ਤੇ ਉਹ ਮੁਗਲਾਂ ਨੂੰ ਠੋਕ ਕੇ ਜਵਾਬ ਦਿੰਦੇ ਸਨ। ਅਸੀਂ ਤਾਂ ਫਿਰ ਵੀ ਆਮ ਇਨਸਾਨ ਹਾਂ। ਸ਼ਸਤਰ ਨੂੰ ਲੈ ਕੇ ਬੱਚੇ ਨੇ ਕਿਹਾ ਕਿ ਛੇਵੇਂ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਜਿਸ ਕੋਲ ਸ਼ਸਤਰ ਨਹੀਂ ਹੈ ਉਸ ਸਿੰਘ ਨਹੀਂ ਕਹਾਵੇਗਾ।

ਸ਼ਸਤਰ ਜਿਹੜਾ ਮਰਜ਼ੀ ਹੋਵੇ ਤੀਰ ਜਾਂ ਤੇਗਾ ਜਾਂ ਹੋਰ ਕੋਈ ਪਰ ਸਿੰਘ ਕੋਲ ਸ਼ਸਤਰ ਹੋਣਾ ਲਾਜ਼ਮੀ ਹੈ। ਬਵਨਦੀਪ ਨੇ ਅੱਗੇ ਦਸਿਆ ਕਿ ਹਰਿਮੰਦਰ ਸਾਹਿਬ ਵਿਚ ਉਹ ਇਕ ਪਾਠੀ ਕੋਲੋਂ ਸੰਥਿਆ ਲੈਂਦਾ ਸੀ ਫਿਰ ਉਹ ਆਪ ਵੀ ਬਾਣੀ ਪੜ੍ਹਨ ਲਗ ਗਿਆ। ਸਾਕਾ ਨੀਲਾ ਤਾਰਾ ਬਾਰੇ ਬਵਨਦੀਪ ਸਿੰਘ ਨੇ ਦਸਿਆ ਕਿ ਇਸ ਦੀ ਯੋਜਨਾ ਇੰਦਰਾ ਗਾਂਧੀ ਨੇ ਪਹਿਲਾਂ ਹੀ ਬਣਾ ਲਈ ਸੀ।

ਜਰਨੈਲ ਸਿੰਘ ਜੀ ਬਾਰੇ ਉਸ ਨੂੰ ਪਹਿਲਾਂ ਪਤਾ ਨਹੀਂ ਸੀ ਪਰ ਫਿਰ ਬਾਅਦ ਵਿਚ ਪਤਾ ਲੱਗਿਆ ਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਤਾਂ ਉਸ ਸਮੇਂ ਸੰਤ ਜਰਨੈਲ ਸਿੰਘ ਜੀ ਦਰਬਾਰ ਸਾਹਿਬ ਵਿਚ ਸਨ।

ਖਾਲਸੇ ਰਾਜ ਬਾਰੇ ਬੱਚੇ ਦਾ ਕਹਿਣਾ ਹੈ ਕਿ ਇਸ ਰਾਜ ਵਿਚ ਕੋਈ ਭੁੱਖਾ ਨਹੀਂ ਸੋਵੇਗਾ, ਕੋਈ ਆਤਮਹੱਤਿਆ ਨਹੀਂ ਕਰੇਗਾ ਤੇ ਕੋਈ ਬਿਨਾਂ ਪੜ੍ਹਾਈ ਤੋਂ ਨਹੀਂ ਰਹੇਗਾ ਅਤੇ ਕਿਸੇ ਦੀ ਮੌਤ ਬਿਨਾਂ ਇਲਾਜ ਕਾਰਨ ਨਹੀਂ ਹੋਵੇਗੀ। ਅਸਲ ਖਾਲਸਾ ਉਹੀ ਹੈ ਜੋ ਲੋਕਾਂ ਦੀ ਭਲਾਈ ਸੋਚਦਾ ਹੈ ਉਹਨਾਂ ਦੀ ਮਦਦ ਕਰਦਾ ਹੈ। ਜੇ ਕੋਈ ਮਾੜੀ ਸੋਚ ਰੱਖਦਾ ਹੈ ਉਹ ਖਾਲਸਾ ਨਹੀਂ ਮੰਨਿਆ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।