ਤੇਜ਼ਧਾਰ ਹਥਿਆਰ ਨਾਲ ਭਰਾ ਦਾ ਕੀਤਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਣਾ ਸਦਰ ਨਕੋਦਰ ਦੇ ਪਿੰਡ ਆਧੀ ਵਿਚ ਬੀਤੀ ਰਾਤ ਭਰਾ ਵਲੋਂ ਅਪਣੇ ਭਰਾ ਦਾ ਭੇਦਭਰੇ ਹਲਾਤਾਂ ਵਿਚ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿਤੇ ਜਾਣ ਦਾ ਸਮਾਚਾਰ ਮਿਲਿਆ ਹੈ

File Photo

ਨਕੋਦਰ, 5 ਜੂਨ (ਪਪ): ਥਾਣਾ ਸਦਰ ਨਕੋਦਰ ਦੇ ਪਿੰਡ ਆਧੀ ਵਿਚ ਬੀਤੀ ਰਾਤ ਭਰਾ ਵਲੋਂ ਅਪਣੇ ਭਰਾ ਦਾ ਭੇਦਭਰੇ ਹਲਾਤਾਂ ਵਿਚ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿਤੇ ਜਾਣ ਦਾ ਸਮਾਚਾਰ ਮਿਲਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਤੁਰਤ ਡੀ.ਐਸ.ਪੀ. ਨਕੋਦਰ ਨਵਨੀਤ ਸਿੰਘ ਮਾਹਲ, ਸਦਰ ਥਾਣਾ ਮੁਖੀ ਸਿਕੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਉਤੇ ਪਹੁੰਚੇ ਅਤੇ ਖ਼ੂਨ ਨਾਲ ਲੱਥਪਥ ਲਾਸ਼ ਨੂੰ ਕਬਜ਼ੇ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਜਾਂਚ ਸ਼ੁਰੂ ਕਰ ਦਿਤੀ। ਮ੍ਰਿਤਕ ਦੀ ਪਛਾਣ ਸਤਪਾਲ (55) ਵਜੋਂ ਹੋਈ। ਸਦਰ ਥਾਣਾ ਮੁਖੀ ਸਿਕੰਦਰ ਸਿੰਘ ਨੇ ਦਸਿਆ ਕਿ ਵਾਰਦਾਤ ਉਪਰੰਤ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ ਸੀ, ਜਿਸ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।