Private school ਵਾਲਿਆਂ ਨੂੰ ਨਹੀਂ ਕਿਸੇ ਦਾ ਡਰ,ਮਾਪਿਆਂ ਨਾਲ ਕਰ ਰਹੇ ਸ਼ਰ੍ਹੇਆਮ ਧੱਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਾਕਡਾਊਨ ਦੌਰਾਨ ਹੋਰ ਨੁਕਸਾਨ ਨਾਲ ਸਿੱਖਿਆ ਦਾ ਬਹੁਤ ਨੁਕਸਾਨ ਹੋਇਆ ਹੈ।

file photo

ਚੰਡੀਗੜ੍ਹ:  ਲਾਕਡਾਊਨ ਦੌਰਾਨ ਹੋਰ ਨੁਕਸਾਨ ਨਾਲ ਸਿੱਖਿਆ ਦਾ ਬਹੁਤ ਨੁਕਸਾਨ ਹੋਇਆ ਹੈ। ਇਸ ਦੇ ਸਬੰਧ ਵਿਚ ਪੰਜਾਬ 'ਚ ਮੁੱਦਾ ਭਖਿਆ ਹੋਇਆ ਹੈ। ਪ੍ਰਾਈਵੇਟ ਸਕੂਲਾਂ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਕੋਲੋਂ ਫੀਸਾਂ ਦੀ ਮੰਗ ਹੋ ਰਹੀ ਹੈ ਅਤੇ ਮਾਪਿਆਂ ਵੱਲੋਂ ਇਸਦਾ ਵਿਰੋਧ ਹੋ ਰਿਹਾ ਹੈ।

ਖਰੜ ਦੇ ਇੱਕ ਨਿੱਜੀ ਸਕੂਲ ਅੱਗੇ ਅੱਜ ਮਾਪਿਆਂ ਨੇ ਰੋਸ ਪ੍ਰਦਰਸ਼ਨ ਕੀਤਾ। ਮਾਪਿਆਂ ਦਾ ਕਹਿਣਾ ਹੈ ਕਿ ਸਕੂਲਾਂ ਵੱਲੋਂ ਲਕਾਡਾਊਨ ਦੇ ਸ਼ੁਰੂਆਤ ਦੌਰਾਨ ਹੀ ਫੀਸਾਂ ਮੰਗੀਆਂ ਜਾ ਰਹੀਆਂ ਹਨ ਅਤੇ ਇਹ ਫੀਸਾਂ ਆਮ ਨਾਲੋਂ ਵੱਧ ਹਨ।

ਉਨ੍ਹਾਂ ਕਿਹਾ ਕਿ ਸਾਰੇ ਮਾਪੇ ਆਮ ਪ੍ਰਾਈਵੇਟ ਨੌਕਰੀ ਕਰਦੇ ਹਨ ਅਤੇ ਲਾਕਡਾਊਨ ਨਾਲ ਪਏ ਘਾਟੇ ਕਾਰਨ ਉਹ ਇਹ ਫੀਸਾਂ ਭਰਣ ਦੇ ਸਮੱਰਥ ਨਹੀਂ ਹਨ। 
ਮਾਪਿਆਂ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਵਾਰ-ਵਾਰ ਬਿਆਨ ਬਦਲੇ ਜਾ ਰਹੇ ਹਨ।

ਪਹਿਲਾ ਉਹਨਾਂ ਇਸ ਲਾਕਡਾਊਨ ਦੌਰਾਨ ਸਕੂਲਾਂ ਨੂੰ ਫੀਸਾਂ ਨਾ ਮੰਗਣ ਦੀ ਸਖ਼ਤ ਤਾੜਨਾ ਕੀਤੀ ਸੀ, ਪਰ ਹੁਣ ਉਹ ਆਪਣੇ ਇਸ ਬਿਆਨ 'ਤੇ ਸਥਿਰ ਨਹੀਂ ਰਹੇ। ਪ੍ਰਦਰਸ਼ਨ ਕਰਨ ਪੁੱਜੇ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਇਹ ਮੰਗ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਹੈ।

ਕਿਉਂਕਿ ਟਿਊਸ਼ਨ ਫੀਸ 6-8 ਘੰਟਿਆਂ ਵਿਚਕਾਰ ਹੁੰਦੀ ਹੈ ਪਰ ਆਨਲਾਈਨ ਕਲਾਸਾਂ ਵਿਚ ਸਿਰਫ਼ 1 ਘੰਟਾ ਹੀ ਪੜ੍ਹਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸਕੂਲਾਂ ਵੱਲੋਂ ਟਰਾਂਸਪੋਟ ਅਤੇ ਬਿਜਲੀ ਦੇ ਖਰਚੇ ਮੰਗੇ ਜਾ ਰਹੇ ਹਨ ਜੋ ਹੋਏ ਹੀ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਪ੍ਰੇਸ਼ਾਨ ਹਨ। ਸਰਕਾਰ ਵੱਲੋਂ ਬੈਨ ਕੀਤੀ 'ਜੂਮ' ਐਪ ਸਕੂਲਾਂ ਵੱਲੋਂ ਵਰਤੀ ਜਾ ਰਹੀ ਹੈ।

ਦੂਜੇ ਪਾਸੇ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਫੀਸ ਦੇਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਲਾਕਡਾਊਨ ਦੌਰਾਨ ਦੇ ਦੋ ਮਹੀਨਿਆਂ ਦੀ ਫੀਸ ਪੂਰੀ ਨਹੀਂ ਲਈ ਜਾ ਰਹੀ, ਇਸ ਨੂੰ ਘਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਫੀਸ ਦੀ ਇਹ ਮੰਗ ਕਾਨੂੰਨ ਦੇ ਹੁਕਮਾਂ ਅਧੀਨ ਹੀ ਹੋ ਰਹੀ ਹੈ।

ਪ੍ਰਿੰਸੀਪਲ ਨਾਲ ਬੈਠਕ ਤੋਂ ਬਾਅਦ ਮਾਪਿਆਂ ਵਿਚ ਭਾਰੀ ਰੋਸ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਸ਼ਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਮਾਪਿਆਂ ਨੇ ਕਿਹਾ ਕਿ ਕੋਰਟ ਵਿਚ ਵੀ ਇਸ ਦੇ ਬਾਬਤ ਅਰਜ਼ੀ ਲਾਈ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ