ਪੰਜਾਬ ਸਰਕਾਰ ਵਲੋਂ ਨੰਨ੍ਹੀ ਟਿਕ-ਟਾਕ ਸਟਾਰ ਨੂਰ ਦੇ ਪਰਵਾਰ ਨੂੰ 5 ਲੱਖ ਰੁਪਏ ਦਾ ਚੈੱਕ ਭੇਂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੂਰ ਨੇ ਕਰਫ਼ਿਊ ਦੀ ਪਾਲਣਾ ਦਾ ਸੰਦੇਸ਼ ਲੋਕਾਂ ਤਕ: ਡਿਪਟੀ ਕਮਿਸ਼ਨਰ

File Photo

ਮੋਗਾ, 5 ਜੂਨ (ਅਮਜਦ ਖ਼ਾਨ) : ਅੱਜ ਡਿਪਟੀ ਕਮਿਸ਼ਨਰ ਮੋਗਾ  ਸੰਦੀਪ ਹੰਸ ਅਤੇ ਉਪ ਮੰਡਲ ਮੈਜਿਸਟ੍ਰੇਟ ਮੋਗਾ ਸਤਵੰਤ ਸਿੰਘ ਨੇ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਮੋਗਾ ਦੇ ਪਿੰਡ ਭਿੰਡਰ ਕਲਾਂ ਦੀ ਟਿਕ ਟਾਕ ਸਟਾਰ ਬੱਚੀ ਨੂਰ ਦਾ ਮਨੋਬਲ ਉੱਚਾ ਚੁੱਕਣ ਅਤੇ ਉਸ ਦੇ ਪਰਵਾਰ ਦੀ ਆਰਥਕ ਸਹਾਇਤਾ ਵਜੋਂ 5 ਲੱਖ ਰੁਪਏ ਦਾ ਚੈੱੇਕ ਭੇਂਟ ਕੀਤਾ। ਨੂਰ ਦੇ ਪਿਤਾ ਸਤਨਾਮ ਸਿੰਘ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਇਸ ਸਹਾਇਤਾ ਲਈ ਧਨਵਾਦ ਕੀਤਾ। 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੂਰ ਅਤੇ ਇਸ ਦੀ ਟੀਮ ਦੇ ਮੈਂਬਰਾਂ ਨੇ ਕੋਰੋਨਾ ਕਾਰਨ ਲਗਾਏ ਗਏ ਕਰਫ਼ਿਊ ਅਤੇ ਤਾਲਾਬੰਦੀ ਦੌਰਾਨ ਅਪਣੀਆਂ ਹਾਸ-ਰਸ ਭਰੀਆਂ ਵੀਡੀਉ ਨਾਲ ਮਨੋਰੰਜਨ ਕੀਤਾ ਅਤੇ ਕਈ ਸਿਖਿਆਵਾਂ ਵੀ ਦਿਤੀਆਂ। ਨੂਰ ਨੇ ਅਪਣੀਆਂ ਇਨ੍ਹਾਂ ਵੀਡੀਉ ਨਾਲ ਲੋਕਾਂ ਨੂੰ ਅਪਣਾ ਸਮਾਂ ਘਰ ਵਿਚ ਹੀ ਗੁਜ਼ਾਰਨ ਵਿਚ ਕੋਈ ਮੁਸ਼ਕਲ ਪੇਸ਼ ਨਹÄ ਆਉਣ ਦਿਤੀ। ਇਸੇ ਕਾਰਨ ਹੀ ਛੋਟੀ ਬੱਚੀ ਨੂਰ ਦੇ ਸ਼ੁੱਭ-ਚਿੰਤਕਾਂ ਦੀ ਲਾਇਨ ਦਿਨ ਬ ਦਿਨ ਲੰਬੀ ਹੁੰਦੀ ਜਾ ਰਹੀ ਹੈ  

ਐਨਾ ਹੀ ਨਹÄ ਇਸ ਛੋਟੀ ਬੱਚੀ ਨੂਰ ਅਤੇ ਇਸ ਦੀ ਟੀਮ ਦੇ ਮੈਂਬਰਾਂ ਨੇ ਲੋਕਾਂ ਵਿਚ ਕੋਰੋਨਾ ਦੇ ਸੰਕਰਮਣ ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆ ਸਾਵਧਾਨੀਆਂ ਨੂੰ ਅਪਣਾਉਣ, ਸਿਹਤ ਅਤੇ ਪੁਲਿਸ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਦਾ ਸੰਦੇਸ਼ ਦਿੰਦੀਆਂ ਵੀਡੀਉ ਬਣਾ ਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਰੋਨਾ ਨੂੰ ਹਰਾਉਣ ਲਈ ਵਿੱਢੇ ‘ਮਿਸ਼ਨ ਫ਼ਤਿਹ’ ਨੂੰ ਕਾਮਯਾਬ ਬਣਾਉਣ ਵਿਚ ਸਹਿਯੋਗ ਦਿਤਾ ਅਤੇ ਸਰਕਾਰ, ਪ੍ਰਸ਼ਾਸਨ ਅਤੇ ਪੁਲਿਸ ਦੇ ਹਰ ਇਕ ਮਹੱਤਵਪੂਰਨ ਸੰਦੇਸ਼ ਜਿਹੜਾ ਕਿ ਕੋਰੋਨਾ ਤੋਂ ਬਚਣ ਲਈ ਦਿਤਾ ਜਾਂਦਾ ਸੀ ਨੂੰ ਘਰ ਘਰ ਤਕ ਪਹੁੰਚਾਉਣ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਕੀਤੀ।  ਇਸ ਮੌਕੇ ਮੌਜੂਦ ਉਪ ਮੰਡਲ ਮੈਜਿਸਟ੍ਰੇਟ ਮੋਗਾ ਸਤਵੰਤ ਸਿੰਘ ਨੇ ਕਿਹਾ ਕਿ ਨੂਰ ਨੇ ਇਕ ਮਿਸਾਲ ਕਾਇਮ ਕਰ ਕੇ ਦਿਖਾ ਦਿਤੀ ਹੈ ਕਿ ਕੱੁਝ ਵੀ ਚੰਗਾ ਲੋਕਾਂ ਵਿਚ ਫੈਲਾਉਣ ਲਈ ਉਮਰ ਮਾਇਨੇ ਨਹÄ ਰੱਖਦੀ ਸਗੋਂ ਅਪਣੇ ਅੰਦਰ ਹੀ ਕੱੁਝ ਚੰਗਾ ਕਰਨ ਦਾ ਜ਼ਜਬਾ ਛੁਪਿਆ ਹੋਣਾ ਚਾਹੀਦਾ ਹੈ