ਹੁਣ ਪਰਾਵੈਂਗਣੀ ਕਿਰਨਾਂ ਨਾਲ ਖ਼ਤਮ ਹੋਵੇਗਾ ਕੋਰੋਨਾ ਵਾਇਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੈਨ ਸਟੇਟ ਅਤੇ ਮਿਨੇਸੋਟਾ ਯੂਨੀਵਰਸਟੀ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਨਵੀਂ ਤਕਨਾਲੋਜੀ ਵਿਕਸਤ ਕਰ ਲਈ ਹੈ

Corona Virus

ਪੈਨ ਸਟੇਟ ਅਤੇ ਮਿਨੇਸੋਟਾ ਯੂਨੀਵਰਸਟੀ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਨਵੀਂ ਤਕਨਾਲੋਜੀ ਵਿਕਸਤ ਕਰ ਲਈ ਹੈ ਜਿਸ ਨਾਲ ਅਜਿਹੀਆਂ ਹੱਥ ’ਚ ਚੁਕੇ ਜਾ ਸਕਣ ਵਾਲੇ ਲੈਂਪ ਤਿਆਰ ਕੀਤੇ ਜਾ ਸਕਣਗੇ ਜੋ ਕਿ ਕੋਰੋਨਾ ਵਾਇਰਸ ਨੂੰ ਮਾਰ ਸਕਦੇ ਹਨ। ਅਜਿਹੀਆਂ ਮਸ਼ੀਨਾਂ ਅਜੇ ਵੀ ਮੌਜੂਦ ਹਨ ਪਰ ਉਹ ਏਨੀਆਂ ਭਾਰੀ-ਭਰਕਮ ਹੁੰਦੀਆਂ ਹਨ ਜਿਨ੍ਹਾਂ ਨੂੰ ਕਿਤੇ ਵੀ ਲੈ ਕੇ ਜਾ ਸਕਣਾ ਮੁਸ਼ਕਲ ਹੁੰਦਾ ਹੈ।

ਇਨ੍ਹਾਂ ਦੀ ਬੈਟਰੀ ਦੀ ਬਹੁਤ ਘੱਟ ਸਮੇਂ ਤਕ ਚਲਦੀ ਹੈ। ਨਿਊਯਾਰਕ ਦੇ ਮੈਟਰੋਪੋਲੀਟਨ ਟਰਾਂਜ਼ਿਟ ਅਥਾਰਟੀ ਨੇ ਇਨ੍ਹਾਂ ਮਸ਼ੀਨਾਂ ਦਾ ਪ੍ਰਯੋਗ ਸ਼ੁਰੂ ਵੀ ਕਰ ਦਿਤਾ ਹੈ ਤੇ ਇਨ੍ਹਾਂ ਨੂੰ ਸਬਵੇ ’ਚੋਂ ਲੰਘਣ ਵਾਲੀਆਂ ਕਾਰਨਾਂ ਅਤੇ ਹੋਰ ਚੀਜ਼ਾਂ ’ਤੇ ਵਾਇਰਸ ਖ਼ਤਮ ਕਰਨਨ ਲਈ ਵਰਤਿਆ ਜਾ ਰਿਹਾ ਹੈ। ਪਰ ਇਹ ਬਹੁਤ ਬਿਜਲੀ ਖਪਤ ਕਰਦੇ ਹਨ ਅਤੇ ਇਨ੍ਹਾਂ ਦਾ ਬੱਲਬ ਮਰਕਰੀ ਦਾ ਬਣਿਆ ਹੁੰਦਾ ਹੈ। 

ਹਾਲਾਂਕਿ ਵਿਗਿਆਨੀਆਂ ਨੇ ਇਸ ਕੰਮ ਲਈ ਨਵੀਂ ਸ਼੍ਰੇਣੀ ਦੇ ਕੰਡਕਟਰ ਦੀ ਖੋਜ ਕੀਤੀ ਹੈ ਜਿਸ ਨੂੰ ਜਦੋਂ ਯੂ.ਵੀ. ਐਲ.ਈ.ਡੀ. ਨਾਲ ਮਿਲਾਇਆ ਜਾਂਦਾ ਹੈ ਤਾਂ ਇਹ ਵਾਇਰਸ ਖ਼ਤਮ ਕਰ ਦਿੰਦਾ ਹੈ। ਇਹ ਬਿਜਲੀ ਦੀ ਵੀ ਜ਼ਿਆਦਾ ਖਪਤ ਨਹੀਂ ਕਰਦਾ। ਇਸ ਨੂੰ ਪੂਰੇ ਦੇ ਪੂਰੇ ਥੀਏਟਰ ਅਤੇ ਖੇਡ ਸਟੇਡੀਅਮਾਂ ਨੂੰ ਕੋਰੋਨਾ ਵਾਇਰਸ ਮੁਕਤ ਕਰਨ ਲਈ ਵਰਤਿਆ ਜਾ ਸਕਦਾ ਹੈ

। ਭਵਿੱਖ ’ਚ ਇਨ੍ਹਾਂ ਨਾਲ ਜੇਬ ’ਚ ਰੱਖੇ ਜਾ ਸਕਣ ਵਾਲੇ ਉਪਕਰਨ ਵੀ ਬਣ ਸਕਣਗੇ। ਪਰਾਵੈਂਗਣੀ ਕਿਰਨਾਂ ਵਾਇਰਸ ਨੂੰ ਖ਼ਤਮ ਕਰ ਸਕਦੀਆਂ ਹਨ ਪਰ ਇਨ੍ਹਾਂ ਦੀ ਜ਼ਿਆਦਾ ਮਾਤਰਾ ਮਨੁੱਖੀ ਚਮੜੀ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਇਨ੍ਹਾਂ ਦਾ ਪ੍ਰਯੋਗ ਮਨੁੱਖੀ ਸਰੀਰ ’ਤੇ ਨਹੀਂ ਹੋ ਸਕਦਾ।