ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲਾ ਕੇਕੜਾ ਨਾਮ ਦਾ ਵਿਅਕਤੀ ਗ੍ਰਿਫ਼ਤਾਰ
ਮੂਸੇਵਾਲਾ ਦਾ ਫੈਨ ਬਣ ਕੇ ਆਇਆ ਸੀ ਕੇਕੜਾ
ਮਾਨਸਾ -ਸਿੱਧੂ ਮੂਸੇਵਾਲਾ ਮਾਮਲੇ ਵਿਚ ਨਵੀਂ ਅਪਡੇਟ ਸਾਹਮਣੇ ਆਈ ਹੈ। ਦਰਅਸਲ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲਾ ਕੇਕੜਾ ਨਾਮ ਦਾ ਵਿਅਕਤੀ ਗ੍ਰਿਫ਼ਾਤਰ ਕਰ ਲਿਆ ਗਿਆ ਹੈ। ਇਹ ਵਿਅਕਤੀ ਸਿੱਧੂ ਮੂਸੇਵਾਲਾ ਦਾ ਫ਼ੈਨ ਬਣ ਕੇ ਆਇਆ ਸੀ ਤੇ ਇਸੇ ਨੇ ਹੀ ਮੂਸੇਵਾਲਾ ਦੀ ਸਾਰੀ ਹਲਚਲ ਬਾਰੇ ਜਾਣਕਾਰੀ ਦਿੱਤੀ ਸੀ। ਇਹ ਵਿਅਕਤੀ ਸਿਰਸਾ ਦੇ ਕਾਲਿਆਵਾਲੀ ਦਾ ਰਹਿਣ ਵਾਲਾ ਹੈ।
ਉਹ ਆਪਣੇ ਇੱਕ ਦੋਸਤ ਨਾਲ ਮੂਸੇਵਾਲਾ ਦੇ ਘਰ ਮੂਸੇਵਾਲਾ ਦੇ ਫੈਨ ਵਜੋਂ ਗਿਆ ਸੀ। ਉਸ ਨੇ ਮੂਸੇਵਾਲਾ ਦੇ ਘਰ ਹੀ ਚਾਹ ਪੀਤੀ ਅਤੇ ਇਸ ਤੋਂ ਬਾਅਦ ਸੈਲਫੀ ਲਈ। ਇਹ ਵਿਅਕਤੀ ਕੇਕੜਾ ਹੀ ਸੀ ਜਿਸ ਨੇ ਕਾਤਲਾਂ ਨੂੰ ਦੱਸਿਆ ਕਿ ਮੂਸੇਵਾਲਾ ਅਪਣੀ ਬੁਲਟ ਪਰੂਫ ਗੱਡੀ ਛੱਡ ਕੇ ਥਾਰ ਜੀਪ ਵਿਚ ਜਾ ਰਿਹਾ ਸੀ। ਇਸ ਤੋਂ ਬਾਅਦ ਥੋੜ੍ਹੀ ਦੂਰੀ 'ਤੇ ਪਹੁੰਚਦੇ ਹੀ ਮੂਸੇਵਾਲਾ ਨੂੰ ਮਾਰ ਦਿੱਤਾ ਗਿਆ।
ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਪੁਲਿਸ ਨੇ 8 ਸ਼ਾਰਪ ਸਊਟਰਾਂ ਦੀ ਪਹਿਚਾਣ ਵੀ ਕੀਤੀ ਹੈ। ਪੁਲਿਸ ਅਨੁਸਾਰ ਤਰਨਤਾਰਨ ਦੇ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਮੰਨੂ, ਹਰਿਆਣਾ ਦੇ ਸੋਨੀਪਤ ਦਾ ਪ੍ਰਿਆਵਰਤ ਫੌਜੀ ਤੇ ਮਨਪ੍ਰੀਤ ਭੋਲੂ, ਮਹਾਰਾਸ਼ਟਰ ਦੇ ਪੁਣੇ ਦਾ ਰਹਿਣ ਵਾਲਾ ਸੰਤੋਸ਼ ਜਾਧਵ ਤੇ ਸੌਰਵ ਮਹਾਕਾਲ, ਰਾਜਸਥਾਨ ਦੇ ਸੀਕਰ ਦਾ ਸੁਭਾਸ਼ ਬਨੂਡਾ, ਪੰਜਾਬ ਦੇ ਬਠਿੰਡਾ ਦਾ ਹਰਕਮਲ ਸਿੰਘ ਰਾਣੂ ਵੀ ਸ਼ਾਮਲ ਹੈ। ਪੁਲਿਸ ਅਨੁਸਾਰ ਇਹ ਸਾਰੇ ਮੂਸੇਵਾਲਾ ਦੇ ਕਤਲ ਤੋਂ ਤਿੰਨ ਦਿਨ ਪਹਿਲਾਂ ਕੋਟਕਪੂਰਾ ਹਾਈਵੇਅ ’ਤੇ ਇਕੱਠੇ ਹੋਏ ਸਨ। ਇਸ ਤੋਂ ਬਾਅਦ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਕਿੱਥੇ ਰੁਕਿਆ। ਇਸ ਪਿੱਛੇ 2 ਹੋਰ ਲੋਕਾਂ ਦੀ ਭੂਮਿਕਾ ਸਾਹਮਣੇ ਆ ਰਹੀ ਹੈ।