ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ 'ਚ ਹੰਗਾਮਾ, 'ਆਪ' ਦੇ ਸਾਰੇ ਕੌਂਸਲਰ ਮੁਅੱਤਲ
ਜਦੋਂ ਕਾਂਗਰਸ ਤੇ ਭਾਜਪਾ ਨੇ 'ਆਪ' ਦੇ ਕੌਂਸਲਰ ਨੂੰ ਘੇਰਿਆ ਤਾਂ ਮਾਹੌਲ ਗਰਮਾ ਗਿਆ।
Uproar in Chandigarh Municipal Corporation meeting, all councilors of 'AAP' suspended
ਚੰਡੀਗੜ੍ਹ: ਅੱਜ ਚੰਡੀਗੜ੍ਹ ਦੀ ਨਗਰ ਨਿਗਮ ਦੀ ਬੈਠਕ ਵਿਚ ਹੰਗਾਮਾ ਹੋਇਆ ਕਿਉਂਕਿ ‘ਆਪ’ ਦੇ ਕੌਂਸਲਰ ਨੇ ਕਾਂਗਰਸ ਵਿਚ ਜਾਣ ਵਾਲੀ ਤਰੁਣਾ ਮਹਿਤਾ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਕਾਂਗਰਸੀ ਕੌਂਸਲਰ ਨੇ ਕਿਹਾ ਕਿ ਅੱਜ ਕੱਲ੍ਹ ਜੋ ਕੌਂਸਲਰ ‘ਆਪ’ ਦਾ ਹਿੱਸਾ ਹਨ ਉਹ ਵੀ ਕਦੇ ਕਾਂਗਰਸ ਦਾ ਹਿੱਸਾ ਸਨ। ਏਜੰਡੇ ’ਤੇ ਚਰਚਾ ਕਰਨ ਤੋਂ ਪਹਿਲਾਂ ‘ਆਪ’ ਕੌਂਸਲਰ ਰਾਮ ਚੰਦਰ, ਕੁਲਜੀਤ ਨੇ ਭਾਜਪਾ ਦੇ ਨਾਮਜ਼ਦ ਕੌਂਸਲਰਾਂ ’ਤੇ ਨਾਜਾਇਜ਼ ਕੰਮ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਇਨ੍ਹਾਂ ਕਾਰਨ ਸੜਕ ਹਾਦਸੇ ਵਾਪਰਦੇ ਹਨ।
ਜਦੋਂ ਕਾਂਗਰਸ ਤੇ ਭਾਜਪਾ ਨੇ 'ਆਪ' ਦੇ ਕੌਂਸਲਰ ਨੂੰ ਘੇਰਿਆ ਤਾਂ ਮਾਹੌਲ ਗਰਮਾ ਗਿਆ। ਸੰਸਦ ਮੈਂਬਰ ਕਿਰਨ ਖੇਰ ਅਤੇ 'ਆਪ' ਕੌਂਸਲਰਾਂ ਵਿਚਾਲੇ ਨਿਗਮ ਹਾਊਸ 'ਚ ਕਾਫ਼ੀ ਬਹਿਸ ਹੋਈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸਾਰੇ ਕੌਂਸਲਰਾਂ ਨੂੰ ਮੀਟਿੰਗ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਚਲੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ।