ਨਸ਼ੇ ਤੋਂ ਬਚਣ ਲਈ ਪੰਜਾਬੀ ਯੂਨੀਵਰਸਿਟੀ ਕਰਾਏਗੀ ਡਿਪਲੋਮਾ ਕੋਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਸ਼ੇ ਦੇ ਜਾਲ ਵਿਚ ਬੁਰੀ ਤਰ੍ਹਾਂ ਫਸੇ ਪੰਜਾਬ ਵਿਚ ਜਿਥੇ ਰਾਜ ਸਰਕਾਰ ਨਸ਼ਾ ਤਸਕਰਾਂ ਨੂੰ ਫ਼ਾਂਸੀ ਦੇਣ ਦੀ ਤਿਆਰੀ ਕਰ ਰਹੀ ਹੈ ਉਥੇ ਹੀ ਇਸ ਲੜਾਈ ਵਿਚ ਹੁਣ ਪੰਜਾਬੀ...

Punjabi University comes up with 1-year course

ਪਟਿਆਲਾ : ਨਸ਼ੇ ਦੇ ਜਾਲ ਵਿਚ ਬੁਰੀ ਤਰ੍ਹਾਂ ਫਸੇ ਪੰਜਾਬ ਵਿਚ ਜਿਥੇ ਰਾਜ ਸਰਕਾਰ ਨਸ਼ਾ ਤਸਕਰਾਂ ਨੂੰ ਫ਼ਾਂਸੀ ਦੇਣ ਦੀ ਤਿਆਰੀ ਕਰ ਰਹੀ ਹੈ ਉਥੇ ਹੀ ਇਸ ਲੜਾਈ ਵਿਚ ਹੁਣ ਪੰਜਾਬੀ ਯੂਨੀਵਰਸਿਟੀ ਨੇ ਵੀ ਤਿਆਰੀ ਕੀਤੀ ਹੈ। ਪੰਜਾਬੀ ਯੂਨੀਵਰਸਿਟੀ ਇਕ ਸਾਲ ਦਾ ਡਿਸਟੈਂਸ ਐਜੁਕੇਸ਼ਨ ਕੋਰਸ ਸ਼ੁਰੂ ਕਰਨ ਜਾ ਰਹੀ ਹੈ ਜਿਸ ਵਿਚ ਡ੍ਰਗ ਐਬਿਊਜ਼ ਅਤੇ ਸਕੂਲੀ ਬੱਚਿਆਂ ਨੂੰ ਇਸ ਦੇ ਬਾਰੇ ਵਿਚ ਜਾਗਰੁਕ ਕਰਨ ਬਾਰੇ ਪੜ੍ਹਾਇਆ ਜਾਵੇਗਾ। ਇਸ ਤੋਂ ਨੌਜਵਾਨ ਬੱਚੇ ਨਸ਼ੇ ਨੂੰ ਲੈ ਕੇ ਚੇਤੰਨ ਰਹਿ ਸਕਣਗੇ।  

ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਉੱਤਰ ਭਾਰਤ ਵਿਚ ਇਸ ਤਰ੍ਹਾਂ ਦਾ ਪਹਿਲਾ ਕੋਰਸ ਹੈ। ਇਹ ਕੋਰਸ ਇਸ ਜੁਲਾਈ ਤੋਂ ਹੀ ਸ਼ੁਰੂ ਹੋ ਰਿਹਾ ਹੈ। ਇਸ ਕੋਰਸ ਦਾ ਸਕੂਲ ਅਤੇ ਕਾਲਜ ਦੇ ਟੀਚਰਾਂ ਨੇ ਸਵਾਗਤ ਕੀਤਾ ਹੈ। ਇਸ ਕੋਰਸ ਵਿਚ ਵਿਦਿਆਰਥੀਆਂ ਨੂੰ ਮਨੋਵਿਗਿਆਨੀ ਡਾਕਟਰ, ਸਮਾਜਸੇਵਕ ਅਤੇ ਹੋਰ ਪ੍ਰਫ਼ੈਸਰ ਵਲੋਂ ਟ੍ਰੇਨਿੰਗ ਦਿਤੀ ਜਾਵੇਗੀ। ਇਹ ਕੋਰਸ ਕਰ ਕੇ ਸਟੂਡੈਂਟਸ ਨੂੰ ਨੌਕਰੀ ਦੇ ਵੀ ਮੌਕੇ ਮਿਲਣਗੇ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਕਾਉਂਸਲਰਸ ਦੇ ਤੌਰ 'ਤੇ ਨਿਯੁਕਤ ਕੀਤਾ ਜਾ ਸਕਦਾ ਹੈ।

ਇਸ ਕੋਰਸ ਦੀ ਕੋਆਰਡਿਨੇਟਰ ਨੈਨਾ ਨੇ ਦੱਸਿਆ ਕਿ ਇਹ ਇਕ ਸਾਲ ਦਾ ਡਿਪਲੋਮਾ ਕੋਰਸ ਹੈ ਜਿਸ ਨੂੰ ਡਿਸਟੈਂਸ ਲਰਨਿੰਗ ਦੇ ਤਹਿਤ ਪੜ੍ਹਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਨੌਜਵਾਨ ਨਸ਼ੇ ਦੀ ਚਪੇਟ 'ਚ ਅਸਨੀ ਨਾਲ ਆ ਰਹੇ ਹਨ। ਲੰਮੀ ਗੱਲਬਾਤ ਤੋਂ ਬਾਅਦ ਇਹ ਤੈਅ ਹੋਇਆ ਕਿ ਬੱਚਿਆਂ ਨੂੰ ਨਸ਼ੇ ਲੈਣ ਅਤੇ ਇਸ ਨੂੰ ਸਪਲਾਈ ਕਰਨ ਦੇ ਮਾੜੇ ਪ੍ਰਭਾਵ ਦੇ ਬਾਰੇ ਪੜ੍ਹਾਇਆ ਜਾਵੇਗਾ। ਇਸ ਤੋਂ ਪਹਿਲਾਂ ਇਸ ਕੋਰਸ ਨੂੰ ਯੂਜੀਸੀ ਦੀ ਮਨਜ਼ੂਰੀ ਮਿਲਣ ਵਿਚ ਮੁਸ਼ਕਿਲ ਹੋ ਰਹੀ ਸੀ ਪਰ ਹੁਣ ਯੂਨੀਵਰਸਿਟੀ ਦੇ ਖੁਦਮੁਖਤਿਆਰ ਹੋ ਜਾਣ ਤੋਂ ਬਾਅਦ ਉਹ ਕੋਈ ਵੀ ਕੋਰਸ ਅਪਣੇ ਆਪ ਸ਼ੁਰੂ ਕਰ ਸਕਦੀ ਹੈ।