ਢੀਂਡਸਾ ਵਲੋਂ 7 ਨੂੰ ਨਵਾਂ ਅਕਾਲੀ ਦਲ ਬਣਾਏ ਜਾਣ ਦੀ ਸੰਭਾਵਨਾ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖ ਰਾਜਨੀਤੀ ਦੀ ਉਥਲ-ਪੁਥਲ ਉਤੇ ਸੱਭ ਸਿਆਸੀ ਦਲਾਂ ਦੀਆਂ ਨਜ਼ਰਾਂ ਟਿਕੀਆਂ

Sukhdev Dhindsa

ਅੰਮ੍ਰਿਤਸਰ, 5 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਸਿੱਖ ਕੌਮ, ਗ਼ੈਰ ਸਿੱਖ ਅਤੇ ਸਮੂਹ ਸਿਆਸੀ ਦਲਾਂ ਦੀਆਂ ਨਜ਼ਰਾਂ ਸੁਖਦੇਵ ਸਿੰਘ ਢੀਂਡਸਾ ਵਲੋਂ 7 ਜੁਲਾਈ ਨੂੰ ਨਵੇਂ ਬਣਾਏ ਜਾ ਰਹੇ ਅਕਾਲੀ ਦਲ ਤੇ ਟਿੱਕ ਗਈਆਂ ਹਨ  ਜੋ ਬੜੀ ਗੰਭੀਰਤਾ ਨਾਲ ਪੰਜਾਬ ਚ ਹੋ ਰਹੀ ਰਾਜਨੀਤਿਕ ਉੱਥਲ ਪੁੱਥਲ ਤੇ ਨਿਗਾਹ ਰੱਖ ਰਹੇ ਹਨ। ਮੋਦੀ ਸਰਕਾਰ ਵੀ ਪੰਜਾਬ ਦੀ ਸਿੱਖ ਸਿਆਸਤ ਵਿਚ ਆ ਰਹੀਆਂ ਤਬਦੀਲੀਆਂ ਨੂੰ ਬਾਰੀਕੀ ਨਾਲ ਸਮੀਖਿਆ ਕਰ ਰਹੀ ਹੈ।  
 

ਦੂਸਰੇ ਪਾਸੇ ਬਾਦਲ ਪਰਿਵਾਰ ਅਪਣੇ ਵਫ਼ਾਦਾਰਾਂ ਰਾਹੀਂ ਸੁਖਦੇਵ ਸਿੰਘ ਢੀਂਡਸਾ ਨੂੰ ਸਿਆਸੀ ਠਿੱਬੀ ਲਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਇਸ ਵੇਲੇ ਸਿਆਸੀ ਜ਼ੋਰ-ਅਜ਼ਮਾਈ ਬੜੀ ਤੇਜ਼ੀ ਨਾਲ ਢੀਂਡਸਾ ਬਨਾਮ ਬਾਦਲਾਂ ਦੀ ਹੋ ਰਹੀ ਹੈ। ਢੀਂਡਸਾ ਹਿਮਾਇਤੀਆਂ ਸਪੱਸ਼ਟ ਕੀਤਾ ਕਿ ਭਾਵੇ ਕਿੰਨੀਆਂ ਵੀ ਵਿਰੋਧੀ ਸੋਚ ਵਾਲੇ ਅੜਚਣਾਂ ਪਾ ਲੈਣ , 7 ਜੁਲਾਈ ਨੂੰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਨਵਾਂ ਅਕਾਲੀ ਦਲ ਹਰ ਹਾਲਤ ਵਿਚ ਬਣੇਗਾ ਅਤੇ ਉਹ ਇਸ ਦੇ ਮੁਖੀ ਸ. ਢੀਂਡਸਾ ਹੋਣਗੇ ਹੋਣਗੇ।

ਸਿਆਸੀ ਖਾਸ ਕਰਕੇ ਪੰਥਕ ਹਲਕਿਆਂ ਵਿਚ ਚਰਚਾ ਹੈ ਕਿ ਬਾਦਲਾਂ ਤੋ ਦੁਖੀ ਹੋ ਕੇ ਜਿਨ੍ਹਾਂ ਸ਼੍ਰੋਮਣੀ ਅਕਾਲੀ ਦਲ ਛੱਡਿਆ ਸੀ, ਉਨਾ ਚੋ ਕੁਝ ਹੁਣ ਦੋਹਰੇ ਮਾਪਦੰਡ ਅਪਣਾ ਰਹੇ ਹਨ ਤੇ ਕੁਰਸੀ ਦੀ ਭੁੱਖ ਛੱਡਣ ਤੋਂ ਆਨਾ-ਕਾਨੀ ਕਰ ਰਹੇ ਹਨ । ਇਸ ਤੋਂ ਢੀਂਡਸਾ ਤੇ ਥਿੰਕ ਟੈਂਕ ਬੜੀ ਚੰਗੀ ਤਰ੍ਹਾਂ ਜਾਗਰੂਕ ਹਨ । ਇਸ ਵੇਲੇ ਇਹ ਵੀ ਚਰਚਾ ਹੈ ਕਿ ਬਾਦਲਾਂ ਵਿਰੁਧ ਅਕਾਲੀ ਲੀਡਰਸ਼ਿਪ ਸੁਖਦੇਵ ਸਿੰਘ ਢੀਂਡਸਾ ਨਾਲ ਤੁਰ ਪਈ ਹੈ ।ਚਰਚਾ ਮੁਤਾਬਕ ਬਾਦਲਾਂ ਦੀ ਵੰਸ਼ਵਾਦ ਸੋਚ ਕਾਰਨ ਮਹਾਨ ਸਿੱਖੀ ਅਦਾਰੇ ਸ਼੍ਰੋਮਣੀ ਅਕਾਲੀ ਦਲ, ਸਿੱਖਾਂ ਦੀ ਮਿੰਨੀ ਸੰਸਦ ਸ਼੍ਰੋਮਣੀ ਗੁਰਦਵਾਰਾ ਕਮੇਟੀ, ਅਕਾਲ ਤਖ਼ਤ ਸਾਹਿਬ ਦੇ ਮੁੱਖੀ ਦੀ ਨਿਯੁਕਤੀ ਲਿਫ਼ਾਫ਼ੇ ਕਲਚਰ ਨਾਲ ਹੁੰਦੀ ਪਮੋਦ ਿਰਹੀ ਹੈ ਜਿਸ ਤੋਂ ਪੰਥਕ ਹਲਕੇ ਨਿਰਾਂਸ਼ ਹਨ ਕਿ ਮੀਰੀ-ਪੀਰੀ ਦਾ ਸਿਧਾਂਤ ਇਕ ਪਾਸੇ ਕਰ ਦੇਣ ਨਾਲ ਧਰਮ ਅਤੇ ਸਿਆਸਤ ਭਾਰੂ ਹੋ ਗਈ ਹੈ,

ਜਿਸ ਨੇ ਸਿੱਖ-ਕੌਮ ਦੀਆਂ ਮਹਾਨ ਕਦਰਾਂ ਕੀਮਤਾਂ ਦਾ ਪਤਨ ਕਰ ਦਿਤਾ ਹੈ। ਦੂਸਰਾ ਸੌਦਾ-ਸਾਧ ਦੀਆਂ ਚੰਦ ਵੋਟਾਂ ਕਾਰਨ ,ਜਥੇਦਾਰਾਂ ਨੂੰ ਸਰਕਾਰੀ ਕੋਠੀ ਸੱਦ ਕੇ ਜੋ  ਆਦੇਸ਼ ਦਿਤੇ ਉਸ ਨਾਲ ਅਕਾਲ ਤਖਤ ਸਾਹਿਬ ਦੀ ਆਨ ਤੇ ਸ਼ਾਨ ਨੂੰ ਭਾਰੀ ਢਾਹ ਲਗੀ। ਬਰਗਾੜੀ ਕਾਂਡ ਚ ਬਾਦਲ ਸਰਕਾਰ ਦਾ ਰੋਲ ਇਕ ਪਾਸੜ ਰਿਹਾ ।ਦੋ ਸਿੱਖ ਨੌਜਵਾਨ ਪੁਲਸ ਗੋਲੀ ਨਾਲ ਸ਼ਹੀਦ ਹੋਏ ਪਰ ਇਨਸਾਫ ਨਾ ਮਿਲਿਆ ਸਗੋਂ ਦੋਸ਼ੀ ਬਚਾਉਣ ਲਈ ਉਨਾ ਦੀ ਹਕੂਮਤ ਨੇ ਹਰ ਸੰਭਵ ਯਤਨ ਕੀਤੇ। ਇਨਾ ਗਲਤੀਆਂ ਕਾਰਨ ਸਿੱਖ ਕੌਮ ਨਵਾਂ ਅਕਾਲੀ ਦਲ, ਵੰਸ਼ ਦੇ ਗੁਲਾਮ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਥਾਂ ਨਿਰਪੱਖ ਮੁਖੀ  ਅਤੇ ਅਜ਼ਾਦ ਸੋਚ ਦਾ ਮਾਲਕ ਜੱਥੇਦਾਰ ਚਾਹੁੰਦੀ ਹੈ।

ਇਹ ਵੀ ਦਸਣਯੋਗ ਹੈ ਕਿ  ਦੂਸਰੀਆਂ ਪਾਰਟੀਆਂ ਦੇ ਆਗੂ ,ਵਰਕਰ ਤੇ ਹਿਮਾਇਤੀ ਪੰਜਾਬ ਦੇ ਭਲੇ ਲਈ,ਰਿਵਾਇਤੀ ਪਾਰਟੀਆਂ ਖਿਲਾਫ ਤੀਸਰਾ ਬਦਲ ਪਸੰਦ ਕਰ ਰਹੀਆਂ ਹਨ ਜੋ ਸੂਬੇ ਦੀ ਤਕਦੀਰ ਬਦਲਣ ਅਤੇ ਲੋਟੂ ਟੋਲਿਆਂ ਤੋਂ ਖਹਿੜਾ ਛੁਡਵਾਉਣਾ ਚਾਹੁੰਦੇ ਹਨ । ਇਸ ਵੇਲੇ ਮਾਫੀਆ ਸੂਬੇ ਦੀ ਤਕਦੀਰ ਲਿਖ ਰਿਹਾ ਹੈ ਜਿਸ ਨੇ ਪੰਜਾਬ ਦਾ ਬੇੜਾ ਗਰਕ  ਕਰਨ ਲਈ ਝੰਡਾ ਚੁਕਿਆ ਹੈ ,ਜਿਸ ਕਰਕੇ ਹਰ ਵਰਗ ਦੁੱਖੀ ਹੈ।ਇਹ ਵੀ ਦੱਸਣਯੋਗ ਹੈ ਕਿ ਪੰਜਾਬ ਚ ਹੁਣ ਤਕ ਜਿੰਨੀਆਂ ਵੀ ਰਾਜਸੀ, ਧਾਰਮਿਕ ,ਸਮਾਜਿਕ ਤਬਦੀਲੀਆਂ ਹੋਈਆਂ ਹਨ ,ਉਨਾ ਦਾ ਅਸਰ ਕੇਂਦਰੀ ਸਿਆਸਤ ਤੇ ਅਸਰ ਹਮੇਸ਼ਾਂ ਪਿਆ ਹੈ ।