online ਹੋ ਰਹੀ ਪੜ੍ਹਾਈ ਦੇ ਖੁੱਲੇ ਵੱਡੇ ਭੇਦ, ਕਿਵੇਂ ਹੋ ਰਿਹਾ ਸਕੂਲੀ ਬੱਚਿਆਂ ਨਾਲ ਧੱਕਾ

ਏਜੰਸੀ

ਖ਼ਬਰਾਂ, ਪੰਜਾਬ

ਮਾਪਿਆਂ ਨੂੰ ਹੁਣ ਫੀਸ ਜਮ੍ਹਾ ਕਰਵਾਉਣ ਲਈ ਸਕੂਲ ਬੁਲਾਇਆ...

Social Media Big Secrets Online Education School Children

ਚੰਡੀਗੜ੍ਹ: ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਹੁਣ ਸਿੱਖਿਆ ਨੂੰ ਲੈ ਕੇ ਜੋ ਲੜਾਈ ਚੱਲ ਰਹੀ ਸੀ ਉਸ ਵਿਚ ਕੋਰਟ ਦੇ ਫ਼ੈਸਲੇ ਨੇ ਸਾਫ਼ ਕਰ ਦਿੱਤਾ ਹੈ ਕਿ ਹੁਣ ਬੱਚਿਆਂ ਦੇ ਮਾਪਿਆਂ ਤੋਂ ਸਕੂਲ ਫ਼ੀਸਾਂ ਵਸੂਲੀਆਂ ਜਾ ਸਕਣਗੀਆਂ। ਇਸ ਤੋਂ ਬਾਅਦ ਹੁਣ ਬੱਚਿਆਂ ਦੇ ਮਾਪਿਆਂ ਤੇ ਸਰਕਾਰ ਦੇ ਵਿਰੋਧੀਆਂ ਨੇ ਮੁੜ ਤੋਂ ਸੰਘਰਸ਼ ਵਿੱਢ ਦਿੱਤਾ ਹੈ। ਸੰਗਰੂਰ ਵਿਚ ਭਾਜਪਾ ਨੁਮਾਇੰਦਿਆਂ ਅਤੇ ਮਾਪਿਆਂ ਨੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ।

ਮਾਪਿਆਂ ਨੂੰ ਹੁਣ ਫੀਸ ਜਮ੍ਹਾ ਕਰਵਾਉਣ ਲਈ ਸਕੂਲ ਬੁਲਾਇਆ ਗਿਆ ਤੇ ਉਹਨਾਂ ਤੋਂ ਸਾਰੇ ਤਰ੍ਹਾਂ ਦੀਆਂ ਫ਼ੀਸਾਂ ਮੰਗੀਆਂ ਜਾ ਰਹੀਆਂ ਹਨ। ਅਧਿਆਪਕਾਂ ਵੱਲੋਂ ਬਿਜਲੀ, ਕਿਤਾਬਾਂ, ਦਾਖਲਾ, ਪੇਪਰਾਂ, ਟ੍ਰਾਂਸਪੋਰਟ, ਲਾਇਬਰੇਰੀ, ਗੇਮਸ ਅਤੇ ਸਪੋਰਸਟਸ, ਰਿਪੇਅਰ ਅਤੇ ਮੈਂਨੇਟਰੈਸ ਅਤੇ ਹੋਰ ਕਈ ਪ੍ਰਕਾਰ ਦੇ ਚਾਰਜਸ ਮੰਗੇ ਜਾ ਰਹੇ ਹਨ। ਜਿਹੜੇ ਐਪ ਤੋਂ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ ਉਹ ਬਿਲਕੁੱਲ ਫਰੀ ਹਨ ਤੇ ਇਹਨਾਂ ਵਿਚ ਐਪ ਲੌਕ ਹੁੰਦਾ ਹੈ।

ਇਸ ਵਿਚ 100 ਤੋਂ ਜ਼ਿਆਦਾ ਲੋਕਾਂ ਨਾਲ ਮੀਟਿੰਗ ਨਹੀਂ ਕੀਤੀ ਜਾ ਸਕਦੀ। ਇਸ ਵਿਚ ਜੇ ਇਕ ਵਾਰ 100 ਬੱਚੇ ਐਡ ਕਰ ਲਏ ਜਾਂਦੇ ਹਨ ਤਾਂ ਬਾਕੀ ਦੇ ਬਚੇ ਹੋਏ ਬੱਚੇ ਇਸ ਵਿਚ ਲਾਗਇਨ ਨਹੀਂ ਕਰ ਸਕਦੇ। ਇਸ ਲਈ ਸਵੇਰ ਤੋਂ ਹੀ ਬੱਚਿਆਂ ਨੂੰ ਲੈ ਕੇ ਬੈਠਣਾ ਪੈਂਦਾ  ਹੈ ਤਾਂ ਕਿ ਬੱਚਿਆਂ ਨੂੰ ਲਾਗਇਨ ਕੀਤਾ ਜਾ ਸਕੇ ਤੇ ਉਹਨਾਂ ਨੂੰ ਪੜ੍ਹਾਇਆ ਜਾ ਸਕੇ।

ਇਸ ਪੜ੍ਹਾਈ ਵਿਚ ਨਾ ਤਾਂ ਅਧਿਆਪਕ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਨਾ ਹੀ ਉਸ ਦੀ ਸ਼ਕਲ ਨਜ਼ਰ ਆਉਂਦੀ, ਉਹ ਬੋਰਡ ਤੇ ਕੀ ਲਿਖ ਰਹੇ ਹਨ ਉਹ ਵੀ ਦਿਖਾਈ ਨਹੀਂ ਦਿੰਦਾ। ਜੇ ਬੱਚਾ ਪੁੱਛਦਾ ਹੈ ਕਿ ਬੋਰਡ ਤੇ ਕੀ ਲਿਖਿਆ ਹੈ ਤਾਂ ਉਸ ਨੂੰ ਅਧਿਆਪਕ ਵੱਲੋਂ ਝਿੜਕਿਆ ਜਾਂਦਾ ਹੈ ਕਿ ਜੇ ਉਸ ਨੇ ਕੁੱਝ ਪੁੱਛਿਆ ਤਾਂ ਉਸ ਨੂੰ ਡਿਸਕਨੈਕਟ ਕੀਤਾ ਜਾਂਦਾ ਹੈ। ਇਸ ਬਾਰੇ ਉਹਨਾਂ ਨੇ ਲਿਖ ਕੇ ਵੀ ਦਿੱਤਾ ਹੈ ਕਿ ਜੇ ਕੋਈ ਬੱਚਾ ਬੋਲੇਗਾ ਤਾਂ ਉਸ ਨੂੰ ਡਿਸਕਨੈਕਟ ਕਰ ਦਿੱਤਾ ਜਾਵੇਗਾ।

ਇਹ ਉਹਨਾਂ ਦੀ ਵੈਬਸਾਈਟ ਤੇ ਦਿੱਤਾ ਗਿਆ ਹੈ। ਅਧਿਆਪਕਾਂ ਵੱਲੋਂ ਜੋ ਪੜ੍ਹਾਇਆ ਜਾ ਰਿਹਾ ਹੈ ਉਹ ਬੱਚਿਆਂ ਨੂੰ ਬਿਲਕੁੱਲ ਵੀ ਸਮਝ ਨਹੀਂ ਆਉਂਦਾ ਅਤੇ ਉਲਟਾ ਉਹਨਾਂ ਤੇ ਬੋਝ ਪਾਇਆ ਜਾਂਦਾ ਹੈ। ਮਾਪਿਆਂ ਦੀ ਮੰਗ ਹੈ ਕਿ ਆਨਲਾਈਨ ਪੜ੍ਹਾਈ ਦੇ ਤਰੀਕੇ ਵਿਚ ਸੁਧਾਰ ਕੀਤਾ ਜਾਵੇ।

ਇਕ ਸੈਕਸ਼ਨ ਵਿਚ 20 ਤੋਂ 25 ਵਿਦਿਆਰਥੀਆਂ ਨੂੰ ਹੀ ਪੜ੍ਹਾਇਆ ਜਾਵੇ। ਜੇ ਬੱਚੇ ਨੂੰ ਕੁੱਝ ਸਮਝ ਨਹੀਂ ਆ ਰਿਹਾ ਤਾਂ ਉਸ ਨੂੰ ਪੁੱਛਣ ਦਾ ਮੌਕਾ ਮਿਲਣਾ ਚਾਹੀਦਾ ਹੈ। ਜਦੋਂ ਤਕ ਅਜਿਹੇ ਹਾਲਾਤ ਰਹਿਣਗੇ ਉਦੋਂ ਤਕ ਮਾਪਿਆਂ ਨੂੰ ਫ਼ੀਸਾਂ ਪ੍ਰਤੀ ਛੋਟ ਦਿੱਤੀ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।