ਪੰਜਾਬ ਸਰਕਾਰ ਇਸ ਤਰੀਕੇ ਨਾਲ ਕਰੇਗੀ ਵਿਦਿਆਰਥੀਆਂ ਨੂੰ ਪ੍ਰਮੋਟ, ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ ਸਰਕਾਰੀ ਤੇ ਨਿੱਜੀ ਯੂਨੀਵਰਸਿਟੀਆਂ 'ਚ ਇਮਤਿਹਾਨਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਦੂਰ ਕਰਦਿਆਂ

Punjab Government Guidelines For Colleges Universities Promote Students In Punjab-

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਰਕਾਰੀ ਤੇ ਨਿੱਜੀ ਯੂਨੀਵਰਸਿਟੀਆਂ 'ਚ ਇਮਤਿਹਾਨਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਦੂਰ ਕਰਦਿਆਂ ਕਿਹਾ ਕਿ ਸਾਰੀਆਂ ਯੂਨੀਵਰਸਿਟੀਆਂ ਤੇ ਕਾਲਜਾਂ 'ਚ ਇਮਤਿਹਾਨ ਨਹੀਂ ਹੋਣਗੇ। ਸਰਕਾਰ ਨੇ ਇਸ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ। ਇਸ ਮੁਤਾਬਕ ਵਿਦਿਆਰਥੀਆਂ ਨੂੰ ਪਿਛਲੇ ਸਾਲ ਹੋਈ ਪ੍ਰੀਖਿਆ ਦੇ ਅੰਕ ਜਾਂ ਗ੍ਰੇਡ ਦੇ ਆਧਾਰ 'ਤੇ ਹੀ ਪ੍ਰਮੋਟ ਕੀਤਾ ਜਾਵੇਗਾ।

ਇਸੇ ਆਧਾਰ 'ਤੇ ਸਾਰੇ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਡਿਗਰੀ ਡਿਪਲੋਮਾ ਦਿੱਤਾ ਜਾਵੇਗਾ। ਸੂਬਾ ਸਰਕਾਰ ਨੇ ਸਾਰੀਆਂ ਨਿੱਜੀ ਤੇ ਸਰਕਾਰੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੂੰ ਸਪੱਸ਼ਟ ਕੀਤਾ ਹੈ ਕਿ ਕੋਰਸ ਦੇ ਆਖਰੀ ਸਾਲ ਜਾਂ ਵਿਚਕਾਰ ਵਾਲੀਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਆਪਣੀ ਇੱਛਾ ਮੁਤਾਬਿਕ ਆਪਣੇ ਗ੍ਰੇਡ ਤੇ ਅੰਕਾਂ 'ਚ ਸੁਧਾਰ ਲਈ ਪ੍ਰੀਖਿਆ ਦੇਣ ਦਾ ਵਿਕਲਪ ਵੀ ਦਿੱਤਾ ਜਾਵੇਗਾ।

ਵਿਦਿਆਰਥੀਆਂ ਨੂੰ ਅਗਲੀ ਕਲਾਸ ਜਾਂ ਸਮੈਸਟਰ 'ਚ ਪ੍ਰਮੋਟ ਕੀਤਾ ਜਾਵੇਗਾ ਪਰ ਜਿਹੜੇ ਵਿਦਿਆਰਥੀਆਂ ਦੇ ਔਸਤ ਗ੍ਰੇਡ, ਅੰਕ ਜਾਂ CGPA ਘੱਟੋ-ਘੱਟ ਪਾਸ ਅੰਕਾਂ, ਗ੍ਰੇਡ ਜਾਂ CGPA ਤੋਂ ਘੱਟ ਹੈ, ਉਨ੍ਹਾਂ ਨੂੰ ਉਸ ਸਮੈਸਟਰ ਦੀ ਪ੍ਰੀਖਿਆ ਦੇਣੀ ਹੀ ਪਵੇਗੀ। ਇਸ ਤੋਂ ਬਾਅਦ ਹੀ ਉਨ੍ਹਾਂ ਡਿਗਰੀ ਦਿੱਤੀ ਜਾਵੇਗੀ। ਹਰ ਯੂਨੀਵਰਸਿਟੀ ਨੂੰ ਆਪਣੇ ਨਿਯਮਾਂ ਨੂੰ ਧਿਆਨ 'ਚ ਰੱਖਦਿਆਂ ਵਿਦਿਆਰਥੀਆਂ ਨੂੰ ਪ੍ਰਮੋਟ ਕਰਨ ਦੀ ਆਗਿਆ ਹੈ।

ਜੇਕਰ ਕੋਈ ਯੂਨੀਵਰਸਿਟੀ ਆਨਲਾਈਨ ਇਮਤਿਹਾਨ ਕਰਾਉਣ ਦੀ ਪ੍ਰਕਿਰਿਆ ਦੇ ਅਧੀਨ ਹੈ ਤਾਂ ਉਹ ਉੱਚ ਸਿੱਖਿਆ ਵਿਭਾਗ ਦੀ ਮਨਜੂਰੀ ਨਾਲ ਇਸ ਨੂੰ ਜਾਰੀ ਰੱਖ ਸਕਦੀ ਹੈ। ਇਹ ਆਦੇਸ਼ ਮੈਡੀਕਲ ਸਿੱਖਿਆ ਤੇ ਸਿਹਤ ਵਿਭਾਗ ਦੇ ਅਧੀਨ ਆਉਣ ਵਾਲੀਆਂ ਸੰਸਥਾਵਾਂ 'ਤੇ ਲਾਗੂ ਨਹੀਂ ਹੋਣਗੇ।