ਕਿਸਾਨ ਅੰਦੋਲਨ ਤੋਂ ਪਰਤੇ ਪਿੰਡ ਕੋਕਰੀ ਕਲਾਂ ਦੇ ਕਿਸਾਨ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦਿਆਂ ਦੇ ਇਨਫੈਕਸ਼ਨ ਤੋਂ ਸੀ ਪੀੜਤ

Death of a farmer

ਮੋਗਾ- ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਪਿਛਲੇ ਸੱਤ ਮਹੀਨਿਆਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹੋਏ ਹਨ। ਇਸ ਵਿਚਕਾਰ ਅੱਜ ਇਕ ਹੋਰ ਕਿਸਾਨ ਦੀ ਮੌਤ  ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ।

ਕਿਸਾਨ ਮੋਹਨ ਸਿੰਘ ਕਿਸਾਨ-ਅੰਦੋਲਨ ਦੀ ਸ਼ੁਰੂਆਤ ਤੋਂ ਹੀ ਕਿਸਾਨਾਂ ਨਾਲ ਡਟਿਆ ਹੋਇਆ ਸੀ। ਕਿਸਾਨ ਮੋਹਨ ਸਿੰਘ ਪਿੰਡ ਕੋਕਰੀ ਕਲਾਂ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਕਿਸਾਨ ਮੋਹਨ ਸਿੰਘ ਨੂੰ ਦਿੱਲੀ ਚਾਰ ਮਹੀਨੇ ਦਾ ਸਮਾਂ ਲਾਉਣ ਤੋਂ ਬਾਅਦ ਗੁਰਦਿਆਂ ਦਾ ਇਨਫੈਕਸ਼ਨ ਹੋਣ ਕਾਰਨ ਇਲਾਜ ਲਈ ਵਾਪਸ ਆਉਣਾ ਪਿਆ ਅਤੇ  ਹੁਣ ਹਸਪਤਾਲ ਵਿਚ ਆਪਣਾ ਇਲਾਜ ਕਰਵਾ ਰਹੇ ਸਨ

ਜਿਥੇ ਅੱਜ ਉਹਨਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਦੌਰਾਨ ਪੰਜ ਸੌ ਦੇ ਕਰੀਬ ਕਿਸਾਨ ਸ਼ਹੀਦੀ ਜਾਮ ਪੀ ਗਏ ਹਨ। ਇਸ ਦੇ ਬਾਵਜੂਦ ਕੇਂਦਰ ਸਰਕਾਰ ਕੇ ਕੰਨਾਂ ‘ਤੇ ਜੂੰਅ ਨਹੀਂ ਸਰਕ ਰਹੀ।