ਟਾਰਗੇਟ ਕਿਲਿੰਗ ਗਰੋਹ ਦਾ ਪਰਦਾਫ਼ਾਸ਼

ਏਜੰਸੀ

ਖ਼ਬਰਾਂ, ਪੰਜਾਬ

ਟਾਰਗੇਟ ਕਿਲਿੰਗ ਗਰੋਹ ਦਾ ਪਰਦਾਫ਼ਾਸ਼

image

ਗਰੋਹ ਦੇ ਚਾਰ ਮੈਂਬਰ ਅਸਲੇ ਅਤੇ ਕਾਰ ਸਮੇਤ ਕਾਬੂ

ਖੰਨਾ, 6 ਜੁਲਾਈ (ਅਰਵਿੰਦਰ ਸਿੰਘ ਟੀਟੂ): ਪੁਲਿਸ ਜ਼ਿਲ੍ਹਾ ਖੰਨਾ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਮਿਲੀ ਜਦੋਂ ਪੁਲਿਸ ਜ਼ਿਲ੍ਹਾ ਖੰਨਾ ਨੇ ਕੇ.ਐਲ.ਐਫ. ਸੰਗਠਨ ਵਲੋਂ ਚਲਾਏ ਜਾ ਰਹੇ ‘ਟਾਰਗੇਟ ਕਿਲਿੰਗ’ ਗਰੋਹ ਦਾ ਪਰਦਾਫ਼ਾਸ਼ ਕਰਦੇ ਹੋਏ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ। 
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ.ਐਸ.ਪੀ. ਸ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਦਸਿਆ ਕਿ ਖੰਨਾ ਪੁਲਿਸ ਨੇ ਮੁਖਬਰ ਵਲੋਂ ਮਿਲੀ ਇਤਲਾਹ ’ਤੇ ਥਾਣਾ ਸਿਟੀ-2 ਖੰਨਾ ਦੇ ਐਸ.ਐਚ.ਓ. ਅਕਾਸ਼ ਦੱਤ ਵਲੋਂ ਅਪਣੀ ਪੁਲਿਸ ਪਾਰਟੀ ਸਮੇਤ ਨੇੜੇ ਪ੍ਰਿਸਟਾਈਨ ਮਾਲ ਜੀ.ਟੀ. ਰੋਡ ਤੇ ਪੁਖ਼ਤਾ ਨਾਕਾਬੰਦੀ ਕੀਤੀ ਜਾ ਰਹੀ ਸੀ ਕਿ ਚੈਕਿੰਗ ਦੌਰਾਨ ਇਕ ਕਾਰ ਨੂੰ ਰੋਕਿਆ ਜਿਸ ਵਿਚ ਤਿੰਨ ਵਿਅਕਤੀ ਸਵਾਰ ਸਨ ਜਿਨ੍ਹਾਂ ਨੇ ਪੁਲਿਸ ਪਾਰਟੀ ਪਰ ਇਕ ਰਾਊਂਡ ਫ਼ਾਇਰ ਕਰ ਭੱਜਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੁਲਿਸ ਪਾਰਟੀ ਨੇ ਮੁਸ਼ਤੈਦੀ ਨਾਲ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਨੂੰ ਕਾਬੂ ਕੀਤਾ। ਜਿਨ੍ਹਾਂ ਅਪਣਾ ਨਾਂਅ ਜਸਵਿੰਦਰ ਸਿੰਘ ਅਤੇ ਗੌਰਵ ਜੈਨ ਦਸਿਆ। ਗ੍ਰਿਫ਼ਤਾਰ ਵਿਅਕਤੀਆਂ ਨੇ ਅਪਣੇ ਤੀਸਰੇ ਸਾਥੀ ਅਤੇ ਗਰੋਹ ਮੁਖੀ ਦਾ ਨਾਂਅ ਜਸਪ੍ਰੀਤ ਸਿੰਘ ਦਸਿਆ। ਜਿਸ ਨੂੰ ਵੀ ਤਕਨੀਕੀ ਮਦਦ ਨਾਲ ਸੂਆ ਪੁਲੀ ਪਿੰਡ ਮਾਜਰੀ ਦੇ ਨੇੜਿਉਂ ਉਸ ਦੇ ਇਕ ਹੋਰ ਸਾਥੀ ਪ੍ਰਸ਼ਾਂਤ ਸਿਲੇਲਾਨ ਵਾਸੀ ਮੇਰਠ (ਯੂ.ਪੀ.) ਹਾਲ ਵਾਸੀ ਚੰਡੀਗੜ੍ਹ ਸਮੇਤ ਕਾਬੂ ਕੀਤਾ ਗਿਆ। ਉਕਤ ਗ੍ਰਿਫਤਾਰ ਦੋਸ਼ੀਆਂ ਪਾਸੋਂ ਦੋ ਪਿਸਟਲ 32 ਬੋਰ ਸਮੇਤ 4 ਮੈਗਜ਼ੀਨ ਅਤੇ 2 ਜਿੰਦਾ ਕਾਰਤੂਸ ਅਤੇ ਇੱਕ ਚਲਿਆ ਕਾਰਤੂਸ ਦਾ ਖੋਲ ਅਤੇ ਇਕ ਦੇਸੀ ਪਿਸਟਲ (ਕੱਟਾ) ਬਰਾਮਦ ਹੋਇਆ। 
ਪੁਲਿਸ ਨੇ ਅੱਗੇ ਕਾਰਵਾਈ ਕਰਦਿਆਂ ਹੋਇਆਂ ਉਕਤ ਕਥਿਤ ਦੋ ਵਿਰੁਧ ਮੁਕੱਦਮਾ ਦਰਜ ਕਰ ਅਦਾਲਤ ਵਿਚ ਪੇਸ਼ ਕਰਦੇ ਹੋਏ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ ਜਿਸ ਦੌਰਾਨ ਇਨ੍ਹਾਂ ਕਥਿਤ ਦੋਸ਼ੀਆਂ ਤੋਂ ਡੁੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਅਤੇ ਅਹਿਮ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ।

ਫੋਟੋ ਕੈਪਸ਼ਨ: ---1. ---